ਮਾਰਕੀਟ ਕਮੇਟੀ ਸਕੱਤਰ ਵੱਲੋਂ ਮੰਡੀਆਂ ਦੀ ਜਾਂਚ
ਮਾਰਕੀਟ ਕਮੇਟੀ ਦੂਧਨ ਸਾਧਾਂ ਅਧੀਨ ਆਉਂਦੀਆਂ ਮੰਡੀਆਂ ਵਿੱਚ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੱਤਰ ਅਸ਼ੋਕ ਕੁਮਾਰ ਵੱਲੋਂ ਦੂਧਨ ਸਾਧਾਂ ਮੰਡੀ ਵਿੱਚ ਅਚਾਨਕ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਆੜ੍ਹਤੀਆਂ ਕੋਲ ਤਰਪਾਲਾਂ ਚੈੱਕ ਕੀਤੀਆਂ ਗਈਆਂ ਕਿ ਇਹ ਪੂਰੀ ਗਿਣਤੀ...
Advertisement
ਮਾਰਕੀਟ ਕਮੇਟੀ ਦੂਧਨ ਸਾਧਾਂ ਅਧੀਨ ਆਉਂਦੀਆਂ ਮੰਡੀਆਂ ਵਿੱਚ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੱਤਰ ਅਸ਼ੋਕ ਕੁਮਾਰ ਵੱਲੋਂ ਦੂਧਨ ਸਾਧਾਂ ਮੰਡੀ ਵਿੱਚ ਅਚਾਨਕ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਆੜ੍ਹਤੀਆਂ ਕੋਲ ਤਰਪਾਲਾਂ ਚੈੱਕ ਕੀਤੀਆਂ ਗਈਆਂ ਕਿ ਇਹ ਪੂਰੀ ਗਿਣਤੀ ਵਿੱਚ ਹਨ ਜਾਂ ਨਹੀਂ। ਉਹਨਾਂ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਖਰਾਬ ਹੋਣ ਦੀ ਸੰਭਾਵਨਾ ਹੈ, ਇਸ ਲਈ ਟੀਮ ਵੱਲੋਂ ਅੱਜ ਇਹ ਜਾਂਚ ਕੀਤੀ ਗਈ ਹੈ ਤਾਂ ਜੋ ਬਰਸਾਤ ਵਿੱਚ ਕਿਸਾਨਾਂ ਦੀ ਫਸਲ ਖਰਾਬ ਨਾ ਹੋਵੇ ਅਤੇ ਦਾਣਾ ਦਾਣਾ ਸਾਂਭਿਆ ਜਾ ਸਕੇ ਤੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਆੜ੍ਹਤੀਆਂ ਕੋਲ ਤਰਪਾਲਾਂ ਘੱਟ ਪਾਈਆਂ ਗਈਆਂ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਲੇਖਾਕਾਰ ਸਾਹਿਲ ਜਿੰਦਲ, ਪ੍ਰਿਅੰਕਾ ਅਲੀਪੁਰੀਆ, ਮੰਡੀ ਸੁਪਰਵਾਈਜ਼ਰ ਮੌਜੂਦ ਸਨ।
Advertisement
Advertisement