ਲੱਡੀ ’ਚ ਕਈ ਆਗੂ ਕਾਂਗਰਸ ਵਿੱਚ ਸ਼ਾਮਲ
ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣ ਪ੍ਰਚਾਰ ਦੌਰਾਨ ਪਿੰਡ ਲੱਡੀ ਵਿੱਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਤਕੜਾ ਹੁਲਾਰਾ ਮਿਲਿਆ, ਜਦੋਂ ਪਿੰਡ ਦੇ ਸਰਗਰਮ ਆਗੂ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਇਹਨ੍ਹਾਂ ਆਗੂਆਂ ਦਾ ਸਾਬਕਾ ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਪਿੰਡ ਲੱਡੀ ਦੇ ਸਰਗਰਮ ਆਗ ਅੰਗਰੇਜ਼ ਸਿੰਘ ਅਤੇ ਸੋਨਾ ਸਿੰਘ ਆਪਣੇ ਸਮੂਹ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਹਨ। ਹਨ। ਇਨ੍ਹਾਂ ਦਵਿੰਦਰ ਸਿੰਘ, ਜੀਤ ਗਰਾਇਆ, ਬਲਵਿੰਦਰ ਸਿੰਘ ਵਿਰਕ, ਕਮਲਜੀਤ ਕੌਰ ਵਿਰਕ, ਮੇਜਰ ਸਿੰਘ ਵਿਰਕ, ਸੰਗਤ ਸਿੰਘ ਵਿਰਕ, ਜਗਰਾਜ ਵਿਰਕ, ਲਖਵਿੰਦਰ ਵਿਰਕ, ਮਲਕੀਤ ਸਿੱਧੂ, ਜਸਪਾਲ ਸਿੰਘ ਜੱਗਾ, ਗੁਰਜਿੰਦਰਜੀਤ ਵਿਰਕ, ਗੁਰਮੇਲ ਵਿਰਕ ਸੋਨੀ ਅਤੇ ਪੰਜਾਬ ਵਿਰਕ ਵੀ ਸ਼ਾਮਲ ਸਨ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਮਨਜੀਤ ਸਿੰਘ ਕੇਲੂ, ਪੰਚਾਇਤ ਸਮਿਤੀ ਉਮੀਦਵਾਰ ਨਰਿੰਦਰ ਕੌਰ, ਬਲਾਕ ਕਾਂਗਰਸ ਪ੍ਰਧਾਨ ਰੌਕੀ ਬਾਂਸਲ ਅਤੇ ਹੋਰ ਆਗੂ ਮੌਜੂਦ ਸਨ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਚੋਣ ਪ੍ਰਚਾਰ ਦੌਰਾਨ ਹਲਕਾ ਬਲਾਕ ਦੇ ਪਿੰਡ ਨਦਾਮਪੁਰ ਦੇ ਸਾਬਕਾ ਸਰਪੰਚ ਕਰਨੈਲ ਸਿੰਘ ਅਕਾਲੀ ਦਲ, ਗੁਰਮੀਤ ਸਿੰਘ ਆਮ ਆਦਮੀ ਪਾਰਟੀ ਅਤੇ ਪਿੰਡ ਬਟੜਿਆਣਾ ਦੇ ਸੰਦੀਪ ਸਿੰਘ ਪੰਚ, ਸੁਰਜੀਤ ਸਿੰਘ ਪੰਚ, ਲਵਲੀ ਸਿੰਘ, ਦਲਜੀਤ ਸਿੰਘ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਸੇ ਤਰ੍ਹਾਂ ਬਾਲਦ ਖੁਰਦ ਤੋਂ ਰੋਹਿਤ ਕੁਮਾਰ, ਇੰਦਰ ਤੇਜੇ, ਹਰਦੀਪ ਤੇਜੇ ਵੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ।
