ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਲਵਾ ਲਿਖਾਰੀ ਸਭਾ ਨੇ ਸਾਹਿਤਕ ਸਮਾਗਮ

ਸੌ ਤੋਂ ਵੱਧ ਸਾਹਿਤਕਾਰਾਂ ਨੇ ਲਿਆ ਹਿੱਸਾ
ਸਾਹਿਤਕ ਸਮਾਗਮ ’ਚ ਹਾਜ਼ਰ ਸਾਹਿਤਕਾਰ।
Advertisement
ਇੱਥੇ ਲੇਖਕ ਭਵਨ ’ਚ ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸੌ ਤੋਂ ਵੱਧ ਸਾਹਿਤਕਾਰ ਸ਼ਾਮਲ ਹੋਏ। ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਕਿਹਾ ਕਿ ਸਾਹਿਤਕ ਸਿਰਜਣਾ ਦਾ ਮਕਸਦ ਸਿਰਫ ਮਸਲਿਆਂ ਦੀ ਪੇਸ਼ਕਾਰੀ ਨਹੀਂ ਸਗੋਂ ਲੋਕਾਂ ਦੇ ਕਲਿਆਣ ਨਾਲ ਜੁੜਿਆ ਹੋਣਾ ਚਾਹੀਦਾ ਹੈ। ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਅੱਜ ਵੀ ਫ਼ਾਸ਼ੀਵਾਦੀ ਤਾਕਤਾਂ ਖ਼ਿਲਾਫ਼ ਲੜਨ ਲਈ ਪ੍ਰੇਰਿਤ ਕਰਦੀ ਹੈ ਜਦਕਿ ਪ੍ਰਿੰ. ਇਕਬਾਲ ਕੌਰ ਉਦਾਸੀ ਨੇ ਕਿਹਾ ਕਿ ਲੋਕ ਕਵੀ ਸੰਤ ਰਾਮ ਉਦਾਸੀ ਦਾ ਇਨਕਲਾਬੀ ਜਜ਼ਬਾ ਸਾਹਿਤਕ ਸਭਾਵਾਂ ਲਈ ਪ੍ਰੇਰਣਾ ਹੈ।

ਇਸ ਮੌਕੇ ‘ਡਾ. ਪ੍ਰੀਤਮ ਸੈਣੀ ਵਾਰਤਕ ਪੁਰਸਕਾਰ’ ਗੁਲਜ਼ਾਰ ਸਿੰਘ ਸ਼ੌਂਕੀ, ‘ਗੁਰਮੇਲ ਮਰਾਹੜ ਗਲਪ ਪੁਰਸਕਾਰ’ ਸੁਖਵਿੰਦਰ ਸਿੰਘ ਬਾਲੀਆਂ, ਕਵਿਤਾ ਪੁਰਸਕਾਰ ਜੋਗਿੰਦਰ ਨੂਰਮੀਤ ਨੂੰ, ਵਿਰਾਸਤੀ ਪੁਰਸਕਾਰ ਲਾਭ ਸਿੰਘ ਝੱਮਟ ਨੂੰ ਅਤੇ ‘ਨਵ-ਪ੍ਰਤਿਭਾ ਪੁਰਸਕਾਰ’ ਪਵਨ ਕੁਮਾਰ ਹੋਸ਼ੀ ਨੂੰ ਦਿੱਤੇ ਗਏ। ਇਸ ਮੌਕੇ ਅਮਰ ਗਰਗ ਕਲਮਦਾਨ ਦੀ ਪੁਸਤਕ ‘ਸੁਲੋਚਨਾ’ ਉੱਤੇ ਗੋਸ਼ਟੀ ਹੋਈ ਜਿਸ ਵਿੱਚ ਡਾ. ਮਨੀਸ਼ਾ ਰਾਣੀ, ਪ੍ਰੋ. ਪ੍ਰੇਮ ਖੋਸਲਾ ਅਤੇ ਡਾ. ਮੀਤ ਖਟੜਾ ਨੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਸੁਖਵਿੰਦਰ ਸਿੰਘ ਲੋਟੇ ਵੱਲੋਂ ਸੰਪਾਦਤ ਸਭਾ ਦਾ ਸਾਂਝਾ ਕਾਵਿ-ਸੰਗ੍ਰਹਿ ‘ਕਲਮੀ ਹੀਰੇ’ ਵੀ ਜਾਰੀ ਕੀਤਾ ਗਿਆ।

Advertisement

ਅਖੀਰ ਵਿੱਚ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਸੌ ਦੇ ਕਰੀਬ ਕਵੀਆਂ ਨੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਕਰਮ ਸਿੰਘ ਜ਼ਖ਼ਮੀ ਨੇ ਧੰਨਵਾਦ ਕੀਤਾ ਜਦਕਿ ਮੰਚ ਸੰਚਾਲਨ ਰਜਿੰਦਰ ਸਿੰਘ ਰਾਜਨ ਨੇ ਕੀਤਾ।

 

Advertisement
Show comments