ਮਾਲਵਾ ਸਕੂਲ ਐੱਨਐੱਸਐੱਸ ਕੈਂਪ
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸੰਗਰੂਰ ਦੀ ਅਗਵਾਈ ਵਿੱਚ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਲਗਾਇਆ ਗਿਆ। ਪ੍ਰੋਗਰਾਮ ਅਫ਼ਸਰ ਜਗਵਿੰਦਰ ਸਿੰਘ ਘੁਮਾਣ ਨੇ ਵਾਲੰਟੀਅਰਂ ਤੋਂ ਸਕੂਲ ਕੈਂਪਸ ਦੀ ਸਫਾਈ ਕਰਵਾਈ। ਵਾਲੰਟੀਅਰਾਂ ਨੇ ਸਕੂਲ ਕੈਂਪਸ ਵਿੱਚ...
Advertisement
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸੰਗਰੂਰ ਦੀ ਅਗਵਾਈ ਵਿੱਚ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਲਗਾਇਆ ਗਿਆ। ਪ੍ਰੋਗਰਾਮ ਅਫ਼ਸਰ ਜਗਵਿੰਦਰ ਸਿੰਘ ਘੁਮਾਣ ਨੇ ਵਾਲੰਟੀਅਰਂ ਤੋਂ ਸਕੂਲ ਕੈਂਪਸ ਦੀ ਸਫਾਈ ਕਰਵਾਈ। ਵਾਲੰਟੀਅਰਾਂ ਨੇ ਸਕੂਲ ਕੈਂਪਸ ਵਿੱਚ ਲੱਗੇ ਪੌਦਿਆਂ ਵਿੱਚ ਪਾਣੀ ਪਾਇਆ। ਮੁੱਖ ਮਹਿਮਾਨ ਪ੍ਰਿੰਸੀਪਲ ਸੰਤ ਸਿੰਘ ਬੀਲ੍ਹਾ ਨੇ ਕੌਮੀ ਸੇਵਾ ਯੋਜਨਾ ਦੇ ਲੋਗੋ ਅਤੇ ਮਾਟੋ ਬਾਰੇ ਦੱਸਿਆ। ਸਹਿਯੋਗੀ ਅਧਿਆਪਕ ਨਵਜੋਤ ਸਿੰਘ ਨੇ ਵਾਲੰਟੀਅਰਾਂ ਨੂੰ ਇਸ ਕੈਂਪ ਦੀਆਂ ਚੰਗੀਆਂ ਗੱਲਾਂ ਆਪਣੇ ਜੀਵਨ ਵਿੱਚ ਅਪਣਾਉਣ ਲਈ ਕਿਹਾ। ਪ੍ਰੋਗਰਾਮ ਅਫਸਰ ਜਗਵਿੰਦਰ ਸਿੰਘ ਘੁਮਾਣ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਪ੍ਰਿੰਸੀਪਲ ਸਰਬਜੀਤ ਕੌਰ ਨੇ ਧੰਨਵਾਦ ਕੀਤਾ।
Advertisement
Advertisement