ਖੇਡਾਂ ’ਚ ਮਾਲੇਰਕੋਟਲਾ ਦੇ ਖਿਡਾਰੀ ਛਾਏ
ਸਾਹਿਬਜ਼ਾਦਾ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਾਲੇਰਕੋਟਲਾ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਫੁਟਬਾਲ, ਵਾਲੀਬਾਲ, ਕ੍ਰਿਕਟ, ਸਤਰੰਜ, ਪਾਵਰ ਲਿਫਟਿੰਗ ਵਿੱਚ ਮੱਲਾਂ ਮਾਰੀਆਂ। ਇਸ ਮੌਕੇ ਸਾਹਿਬਜ਼ਾਦਾ ਐਜੂਕੇਸ਼ਨਲ ਟਰੱਸਟ ਦੇ ਚੇਅਰਮੇਨ ਬਲਰਾਜ ਸਿੰਘ ਸੰਧੂ, ਵਾਇਸ ਚੇਅਰਮੈਨ ਅਮਰਿੰਦਰ ਸਿੰਘ ਮੰਡੀਆਂ ਅਤੇ ਟਰੱਸਟੀ ਭਾਈ ਜਗਦੀਸ਼ ਸਿੰਘ ਘੁੰਮਣ ਮੁੱਖ ਮਹਿਮਾਨਾਂ ਵਜੋਂ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਕੂਲ ਪ੍ਰਿੰਸੀਪਲ ਵੀਰਪਾਲ ਕੌਰ ਅਤੇ ਵਾਇਸ ਪ੍ਰਿੰਸੀਪਲ ਪਰਮਜੀਤ ਸਿੰਘ ਚੀਮਾ ਨੇ ਦੱਸਿਆ ਕਿ ਨੌਵੀਂ ਦੇ ਵਿਦਿਆਰਥੀ ਕ੍ਰਿਸ਼ਨ ਕੁਮਾਰ ਨੇ ਅੰਡਰ-17 ਵਰਗ ਵਿੱਚ ਅੱਵਲ ਰਿਹਾ ਤੇ ਰਾਜ ਪੱਧਰੀ ਮੁਕਾਬਲੇ ਲਈ ਚੁਣਿਆ ਗਿਆ। ਅੱਠਵੀਂ ਦੀ ਵਿਦਿਆਰਥਣ ਪਰਨੀਤ ਕੌਰ ਨੇ ਅੰਡਰ-14 ਭਾਰ ਵਰਗ ਵਿਚ ਹੋਣ ਦੇ ਬਾਵਜੂਦ ਅੰਡਰ-17 ਭਾਰ ਵਰਗ ਵਿੱਚ ਖੇਡ ਕੇ ਪਹਿਲਾ ਸਥਾਨ ਅਤੇ ਸਟੇਟ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਡੀ ਪੀ ਈ ਸੁਰਜੀਤ ਕੌਰ ਨੇ ਖਿਡਾਰੀਆਂ ਨੂੰ ਮਿਹਨਤ ਲਈ ਪ੍ਰੇਰਿਆ। ਚੇਅਰਮੇਨ ਬਲਰਾਜ ਸਿੰਘ ਸੰਧੂ, ਵਾਇਸ ਚੇਅਰਮੈਨ ਅਮਰਿੰਦਰ ਸਿੰਘ ਮੰਡੀਆਂ ਅਤੇ ਭਾਈ ਜਗਦੀਸ਼ ਸਿੰਘ ਘੁੰਮਣ ਨੇ ਜੇਤੂਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਆ।
