ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ਬਦ ਗਾਇਨ ਮੁਕਾਬਲੇ ’ਚੋਂ ਲੁਧਿਆਣਾ ਮੋਹਰੀ

ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਵਿੱਚ ਮੁਕਾਬਲਾ
Advertisement
ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਵਿੱਚ 40ਵੇਂ ਸਰਦਾਰ ਬਹਾਦਰ ਜਨਰਲ ਗੁਰਨਾਮ ਸਿੰਘ ਯਾਦਗਾਰੀ ਅੰਦਰ ਪਬਲਿਕ ਸਕੂਲ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪੰਜਾਬ ਦੇ ਪ੍ਰਮੁੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ 12 ਟੀਮਾਂ ਨੇ ਭਾਗ ਲਿਆ। ਇਸ ਮੌਕੇ ਡਾ. ਕੰਵਲਜੀਤ ਸਿੰਘ (ਰਿਟਾਇਰਡ) ਐੱਚ.ਓ.ਡੀ. ਗੁਰਮਤਿ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਡਾ. ਨਿਰਮਲ ਸਿੰਘ ਨਿੰਮਾ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜੱਜ ਸਾਹਿਬਾਨ ਵਜੋਂ ਭੂਮਿਕਾ ਨਿਭਾਈ। ਸ੍ਰੀਮਤੀ ਮਨਦੀਪ ਕੌਰ ਬਾਜਵਾ ਨੇ ਮੰਚ ਸੰਚਾਲਨ ਕੀਤਾ। ਇਸ ਤੋਂ ਪਹਿਲਾਂ ਤੀਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਹਰ ਜਮਾਤ ਵਿੱਚੋਂ ਪਹਿਲੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।

ਸ਼ਬਦ ਗਾਇਨ ਮੁਕਾਬਲੇ ਵਿੱਚ ਗੁਰੂ ਨਾਨਕ ਇੰਟਰਨੈਸ਼ਲ ਸਕੂਲ, ਲੁਧਿਆਣਾ ਨੇ ਪਹਿਲਾ, ਬਰੌਡਵੇਅ ਪਬਲਿਕ ਸਕੂਲ ਮਨਾਲ ਬਰਨਾਲਾ ਨੇ ਦੂਸਰਾ ਅਤੇ ਸਪਰਿੰਗਡੇਲਜ਼ ਪਬਲਿਕ ਸਕੂਲ ਸੰਗਰੂਰ ਨੇ ਤੀਸਰਾ ਸਥਾਨ ਹਾਸਲ ਕੀਤਾ। ਸਕੂਲ ਸਟਾਫ਼ ਵੱਲੋਂ ਤਿਆਰ ਕੀਤਾ ਗਿਆ ਲੰਗਰ ਸਾਰੀ ਸੰਗਤ ਵਿੱਚ ਅਤੁੱਟ ਵਰਤਾਇਆ ਗਿਆ। ਸਕੂਲ ਦੀ ਡਾਇਰੈਕਟਰ ਪ੍ਰਭਜੋਤ ਕੌਰ ਗਰੇਵਾਲ ਅਤੇ ਉਪ ਪ੍ਰਿੰਸੀਪਲ ਗੀਤਾ ਸ਼ਰਮਾ ਨੇ ਜੇਤੂਆਂ ਨੂੰ ਪੁਰਸਕਾਰ ਦਿੱਤੇ। ਪ੍ਰਬੰਧਕੀ ਸਕੱਤਰ ਕਿਰਨਪਾਲ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।

Advertisement

 

Advertisement
Show comments