ਬਾਲੀਆਂ ’ਚ ਸਾਹਿਤਕ ਸਮਾਗਮ
ਨਾਵਲ ‘ਅਰਜਨ ਵੈਲੀ’ ਲੋਕ ਅਰਪਣ
Advertisement
ਨੇੜਲੇ ਪਿੰਡ ਬਾਲੀਆਂ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੁਰਿੰਦਰ ਸਿੰਘ ਬਾਲੀਆਂ ਦਾ ਨਾਵਲ ਅਰਜਨ ਵੈਲੀ ਲੋਕ ਅਰਪਣ ਕੀਤਾ ਗਿਆ। ਸਾਹਿਤਕਾਰਾਂ ਨੇ ਸੁਰਿੰਦਰ ਸਿੰਘ ਬਾਲੀਆਂ ਦਾ ਪੰਜਾਬੀ ਸਾਹਿਤ ਨਾਲ ਜੁੜਨ ’ਤੇ ਸਵਾਗਤ ਕੀਤਾ। ਇਸ ਮੌਕੇ ਮਾਸਟਰ ਸੁਖਵਿੰਦਰ ਸਿੰਘ, ਸਰਪੰਚ ਕੁਲਦੀਪ ਸਿੰਘ ਭੱਠਲ, ਬਲਵਿੰਦਰ ਸਿੰਘ, ਜਗਦੀਪ ਸਿੰਘ ਬਾਲੀਆਂ, ਕਰਮ ਸਿੰਘ ਮਹਿਮੀ, ਗਗਨਦੀਪ ਸਿੰਘ ਤਲਵੰਡੀ ਸਾਬੋ ਨੇ ਕਿਹਾ ਕਿ ਪੰਜਾਬ ਦੀ ਲੋਕ ਧਾਰਾ ਅੰਦਰ ਬਹਾਦਰ, ਸੂਰਵੀਰ ਅਤੇ ਬਾਗੀ ਯੋਧਿਆਂ ਦੀ ਭਰਮਾਰ ਮਿਲਦੀ ਹੈ। ਇਨ੍ਹਾਂ ਯੋਧਿਆਂ ਵਿੱਚ ਜਿੱਥੇ ਸਮਾਜਿਕ ਕਾਰਜ ਦੀ ਸਮਾਨਤਾ ਦਿਖਾਈ ਪੈਂਦੀ ਹੈ, ਉਥੇ ਪੰਜਾਬ ਲੋਕਧਾਰਾ ਅੰਦਰ ਸਰਨਾਵੀ ਯੋਧੇ ਵੀ ਬਹੁਤ ਹੋਏ ਹਨ। ਅਰਜਨ ਵੈਲੀ ਵੀ ਇੱਕ ਅਜਿਹਾ ਕਿਰਦਾਰ ਹੈ, ਜੋ ਪੰਜਾਬੀ ਲੋਕ ਧਾਰਾ ਅੰਦਰ ਵੱਖ ਵੱਖ ਸਮੇਂ ਆਪਣੀਆਂ ਬਾਗੀ ਰੁਚੀਆਂ ਨਾਲ ਇਸ ਸਮਾਜ ਅੰਦਰ ਹਾਜ਼ਰੀ ਲਗਵਾਉਂਦਾ ਰਿਹਾ ਹੈ। ਇਸ ਮੌਕੇ ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ, ਬੂਟਾ ਸਿੰਘ ਧਾਲੀਵਾਲ, ਪਾਲੀ ਸਿੰਘ , ਪੰਮਾ ਸਿੰਘ, ਬਚਿੱਤਰ ਸਿੰਘ, ਬਾਪੂ ਖੜਕ ਸਿੰਘ, ਕਰਮਜੀਤ ਕੌਰ, ਗੁਰਦੀਪ ਕੌਰ, ਰਾਮ ਸਿੰਘ, ਗੁਰਦੀਪ ਸਿੰਘ ਅਤੇ ਹੋਰ ਬਹੁਤ ਸਾਰੀਆਂ ਮੋਹਤਬਰ ਸ਼ਖਸ਼ੀਅਤਾਂ ਅਤੇ ਸਾਹਿਤਕਾਰਾਂ ਸਮੇਤ ਨਗਰ ਬਾਲੀਆਂ ਦੇ ਵੱਡੀ ਗਿਣਤੀ ਵਿੱਚ ਵਿਅਕਤੀ ਮੌਜੂਦ ਸਨ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਮੋਹਤਬਰ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ।
Advertisement
Advertisement