ਮਹਾਰਿਸ਼ੀ ਵਾਲਮੀਕਿ ਨੂੰ ਸਮਰਪਿਤ ਸਾਹਿਤਕ ਸਮਾਗਮ
ਚਾਰ ਲੇਖਕਾਂ ਦੀਆਂ ਪੁਸਤਕਾਂ ਰਿਲੀਜ਼
Advertisement
ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਧੂਰੀ ਦੇ ਸਾਹਿਤ ਸਦਨ ਵਿੱਚ ਮਹਾਰਿਸ਼ੀ ਵਾਲਮੀਕਿ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸਦੀ ਪ੍ਰਧਾਨਗੀ ਪਵਨ ਹਰਚੰਦਪੁਰੀ, ਡਾ. ਭਗਵੰਤ ਸਿੰਘ ਤੇ ਕਰਮ ਸਿੰਘ ਜ਼ਖਮੀ ਤੇ ਸੁਰਿੰਦਰ ਸਿੰਘ ਨਾਗਰਾ ਨੇ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਤਿੰਦਰ ਸਿੰਘ ਚੱਠਾ ਸ਼ਾਮਲ ਹੋਏ। ਸਾਹਿਤ ਸਮਾਗਮ ’ਚ ਚਾਰ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਗੁਲਜ਼ਾਰ ਸਿੰਘ ਸ਼ੌਂਕੀ ਦੀ ਪੁਸਤਕ ‘ਮਹਾਰਿਸ਼ੀ ਵਾਲਮੀਕਿ ਦਾ ਵਿਅਕਤੀਤਵ’, ਦੂਜੀ ਤਰਸੇਮ ਸਿੰਘ ਸੇਮੀ ਦੀ ਪੁਸਤਕ ‘ਚਾਰ ਸਾਗਰ’, ਗੁਰਦੀਪ ਸਿੰਘ ਕੈਂਥ ਦੀ ਪੁਸਤਕ ‘ਸੰਦਲੀ ਰਿਸ਼ਮਾਂ’ ਅਤੇ ਗੁਲਜ਼ਾਰ ਸਿੰਘ ਸ਼ੌਂਕੀ ਵੱਲੋਂ ਸੰਪਾਦਿਤ ‘ਬੀਰ ਸਿੰਘ ਬਮਾਲ ਦੀ ਕਵੀਸ਼ਰੀ ਕਲਾ’ ਲੋਕ ਅਰਪਣ ਹੋਈਆਂ। ਕਵੀ ਦਰਬਾਰ ਦੀ ਸ਼ੁਰੂਆਤ ਸਹਾਇਕ ਜਨਰਲ ਸਕੱਤਰ ਅਸ਼ਵਨੀ ਕੁਮਾਰ ਨੇ ਆਪਣੀ ਕਵਿਤਾ ਨਾਲ ਕੀਤੀ। ਕਵੀ ਦਰਬਾਰ ਵਿੱਚ, ਅਮਨਦੀਪ ਜੱਖਲਾਂ, ਰਜਿੰਦਰ ਰਾਜਨ, ਜਗਜੀਤ ਲੱਡਾ, ਸੁਖਵਿੰਦਰ ਲੋਟੇ, ਰਮੇਸ਼ ਜੈਨ, ਨਾਹਰ ਸਿੰਘ ਮੁਬਾਰਕਪੁਰੀ, ਜਸਵੰਤ ਸਿੰਘ ਜੋਸ਼, ਬਲਵਿੰਦਰ ਬੱਲੀ, ਮੁਲਖ ਰਾਜ, ਸਰਬਜੀਤ, ਸੁਖਦੇਵ ਔਲਖ, ਜਗਦੇਵ ਸ਼ਰਮਾ, ਰਜਿੰਦਰ ਪਾਲ, ਵਿਜੈ ਸੋਫਤ, ਸੰਤ ਸਿੰਘ ਬੀਲ੍ਹਾ, ਸ਼ੇਰ ਸਿੰਘ ਬੇਨੜਾ, ਗੁਰਨਾਮ ਸਿੰਘ, ਯਾਦਵਿੰਦਰ ਪਾਲ, ਸੁਖਦੇਵ ਸ਼ਰਮਾ ਧੂਰੀ, ਸੁਰਿੰਦਰ ਸ਼ਰਮਾ ਹਰਚੰਦਪੁਰ, ਹਰਮੀਲ ਖਾਂ, ਡਾ. ਕਮਲਜੀਤ ਟਿੱਬਾ, ਗੁਰੀ ਚੰਦੜ, ਸੁਖਵਿੰਦਰ ਸੁੱਖੀ, ਦਿਲਸ਼ਾਦ ਅਖਤਰ ਤੋਂ ਇਲਾਵਾ ਹੋਰ ਲੇਖਕ ਸ਼ਾਮਲ ਹੋਏ। ਸਮਾਗਮ ਦੌਰਾਨ ਕਰਮ ਸਿੰਘ ਜ਼ਖਮੀ ਨੇ ਗ਼ਜ਼ਲਾਂ ਸਾਂਝੀਆਂ ਕੀਤੀਆਂ। ਸਟੇਜ ਦੀ ਭੂਮਿਕਾ ਜਨਰਲ ਸਕੱਤਰ ਅਮਰਜੀਤ ਅਮਨ ਵੱਲੋਂ ਨਿਭਾਈ ਗਈ
Advertisement
Advertisement
