ਲਹਿਰਾਗਾਗਾ: ਰਾਮ ਲੀਲਾ ਕਲੱਬ ਵੱਲੋਂ ਸ਼ੋਭਾ ਯਾਤਰਾ
ਵਿਲੇਜ ਜੈ ਸ੍ਰੀ ਰਾਮ ਲੀਲਾ ਕਲੱਬ ਵੱਲੋਂ ਰਾਮਲੀਲਾ ਦੀ ਸ਼ੁਰੂਆਤ ਮੌਕੇ ਸ਼ਹਿਰ ’ਚ ਸ਼ੋਭਾ ਯਾਤਰਾ ਸਜਾਈ ਗਈ। ਸ਼ੋਭਾ ਯਾਤਰਾ ਨੂੰ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਪਤਨੀ ਸੀਮਾ ਗੋਇਲ ਨੇ ਝੰਡੀ ਦਿਖਾ ਕੇ ਜੀ. ਪੀ. ਐੱਫ. ਧਰਮਸ਼ਾਲਾ ਤੋਂ ਰਵਾਨਾ ਕੀਤਾ। ਸੀਮਾ ਗੋਇਲ ਨੇ ਕਿਹਾ ਕਿ ਵਿਲੇਜ਼ ਜੈ ਸ੍ਰੀ ਰਾਮਲੀਲਾ ਕਲੱਬ ਵੱਲੋਂ ਹਰ ਸਾਲ ਸ਼ਹਿਰ ’ਚ ਰਾਮ ਲੀਲਾ ਕਰਵਾ ਕੇ ਲੋਕਾਂ ਨੂੰ ਇਤਿਹਾਸ ਨਾਲ ਰੂ-ਬਰੂ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੁਸਹਰੇ ਦਾ ਤਿਉਹਾਰ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਇਸ ਮੌਕੇ ਰਾਮ ਲੀਲਾ ਕਲੱਬ ਦੇ ਪ੍ਰਧਾਨ ਵਰਿੰਦਰ ਬੰਟੀ ਅਤੇ ਚੇਅਰਮੈਨ ਪੰਕਜ ਜਿੰਦਲ,ਵਾਈਸ ਪ੍ਰਧਾਨ ਕੁਲਦੀਪ ਲਹਿਰਾ, ਹਿਤੇਸ਼ ਹੈਰੀ , ਬਲਦੇਵ ਮਾਨ ਆਦਿ ਨੇ ਦੱਸਿਆ ਕਿ ਸ਼ਹਿਰ ਨਿਵਾਸੀਆਂ ਦੇ ਮਿਲ ਰਹੇ ਭਰਵੇਂ ਸਹਿਯੋਗ ਨਾਲ ਹਰ ਸਾਲ ਸ਼ਹਿਰ ਅੰਦਰ ਰਾਮ ਲੀਲਾ ਕਰਵਾਈ ਜਾਂਦੀ ਹੈ ਅਤੇ ਦਸਹਿਰੇ ਦਾ ਤਿਉਹਾਰ 2 ਅਕਤੂਬਰ ਨੂੰ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ਮੌਕੇ ਰਾਮ ਲੀਲਾ ਕਲੱਬ ਦੇ ਗਗਨ ਖੁਰਾਣਾ, ਅਰਮਾਨ, ਦੀਪ, ਜਸਕਰਨ, ਕੇਸ਼ਵ ਅਰੋੜਾ ਤੇ ਹੋਰ ਮੈਂਬਰ ਹਾਜ਼ਰ ਸਨ।