ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲਹਿਰਾਗਾਗਾ: ਸੀਵਰੇਜ ਦੀ ਸਫ਼ਾਈ ਦੌਰਾਨ ਗੈਸ ਚੜ੍ਹਨ ਕਾਰਨ ਇਕ ਵਿਅਕਤੀ ਦੀ ਮੌਤ ਤੇ ਦੋ ਗੰਭੀਰ

ਰਮੇਸ਼ ਭਾਰਦਵਾਜ ਲਹਿਰਾਗਾਗਾ, 27 ਜੁਲਾਈ ਅੱਜ ਇਥੇ ਸਫਾਈ ਦੌਰਾਨ ਸੀਵਰੇਜ ਕਰਮਚਾਰੀਆਂ ਨੂੰ ਗੈਸ ਚੜ੍ਹ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ...
ਮਰਹੂਮ ਸੁਖਵਿੰਦਰ ਹੈਪੀ ਦੀ ਫਾਈਲ ਫੋਟੋ।
Advertisement

ਰਮੇਸ਼ ਭਾਰਦਵਾਜ

ਲਹਿਰਾਗਾਗਾ, 27 ਜੁਲਾਈ

Advertisement

ਅੱਜ ਇਥੇ ਸਫਾਈ ਦੌਰਾਨ ਸੀਵਰੇਜ ਕਰਮਚਾਰੀਆਂ ਨੂੰ ਗੈਸ ਚੜ੍ਹ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਸ਼ਹਿਰ ਅੰਦਰ ਵਾਰਡ ਨੰਬਰ ਤਿੰਨ ਵਾਟਰ ਵਰਕਸ ਦੇ ਨਜ਼ਦੀਕ ਸੀਵਰੇਜ ਦੀ ਸਫਾਈ ਲਈ ਮੈਨ ਹੋਲ ਵਿੱਚ ਵੜੇ ਸਫਾਈ ਸੇਵਕ ਸੁਖਵਿੰਦਰ ਸਿੰਘ ਹੈਪੀ ਨੂੰ ਗੈਸ ਚੜ੍ਹ ਗਈ ਤੇ ਉਸ ਨੂੰ ਬਚਾਉਣ ਲਈ ਇਕ ਹੋਰ ਸਫਾਈ ਸੇਵਕ ਸੋਨੂੰ ਸੀਵਰੇਜ ਵਿੱਚ ਉਤਰਿਆ ਤਾਂ ਉਹ ਵੀ ਬੇਹੋਸ਼ ਹੋ ਕੇ ਡਿੱਗ ਗਿਆ। ਫਿਰ ਇੱਕ ਹੋਰ ਵਾਟਰ ਸਪਲਾਈ ’ਤੇ ਕੰਮ ਕਰਦੇ ਬੇਲਦਾਰ ਪ੍ਰਮੋਦ ਕੁਮਾਰ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਗੈਸ ਚੜ੍ਹਨ ਕਾਰਨ ਉਹ ਵੀ ਸੀਵਰ ਵਿੱਚ ਡਿੱਗ ਗਿਆ। ਉਸ ਤੋਂ ਬਾਅਦ ਇਕ ਸਫਾਈ ਸੇਵਕ ਨਰੇਸ਼ ਕੁਮਾਰ ਨੇ ਆਪਣੇ ਮੂੰਹ ਤੇ ਰੁਮਾਲ ਬੰਨ੍ਹ ਕੇ ਲੋਕਾਂ ਦੀ ਮਦਦ ਨਾਲ ਬੜੀ ਜੱਦੋ-ਜਹਿਦ ਤੋਂ ਬਾਅਦ ਤਿੰਨਾਂ ਸਫਾਈ ਸੇਵਕਾਂ ਨੂੰ ਸੀਵਰੇਜ ਦੇ ਮੇਨ ਹੋਲ ਤੋਂ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੇ ਸੁਖਵਿੰਦਰ ਸਿੰਘ ਹੈਪੀ ਦੀ ਮੌਤ ਹੋ ਗਈ ਅਤੇ ਵਿਨੋਦ ਕੁਮਾਰ ਅਤੇ ਸੋਨੂੰ ਦੀ ਨਾਜ਼ੁਕ ਹਾਲਤ ਨੂੰ ਦੇਖ ਕੇ ਉਨ੍ਹਾਂ ਨੂੰ ਅੱਗੇ ਹੋਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਨਰੇਸ਼ ਕੁਮਾਰ ਨੂੰ ਵੀ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

ਵਿਧਾਇਕ ਗੋਇਲ ਦੇ ਪੁੱਤਰ ਐਡਵੋਕੇਟ ਗੌਰਵ ਗੋਇਲ ਤਹਿਸੀਲਦਾਰ, ਡੀਐੱਸਪੀ ਪੁਸ਼ਪਿੰਦਰ ਸਿੰਘ, ਕਾਰਜ ਸਾਧਕ ਅਫਸਰ ਮੁਕੇਸ਼ ਸਿੰਗਲਾ, ਥਾਣਾ ਸਦਰ ਦੇ ਇੰਚਾਰਜ ਮਨਪ੍ਰੀਤ ਸਿੰਘ, ਸੀਟੀ ਇੰਚਾਰਜ ਅਮਨਦੀਪ ਕੌਰ ਮੌਕੇ ’ਤੇ ਪਹੁੰਚੇ ਅਤੇ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ। ਐਂਬੂਲੈਂਸਾਂ ਦਾ ਪ੍ਰਬੰਧ ਕਰਕੇ ਸਫਾਈ ਸੇਵਕਾਂ ਨੂੰ ਬਾਹਰ ਦੇ ਹਸਪਤਾਲਾਂ ਵਿੱਚ ਭੇਜਿਆ ਗਿਆ। ਦੂਜੇ ਪਾਸੇ ਘਟਨਾ ਕਾਰਨ ਸਫ਼ਾਈ ਸੇਵਕਾਂ ਵਿੱਚ ਗੁੱਸਾ ਅਤੇ ਰੋਸ ਹੈ। ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਜੋ ਇਲਾਕੇ ਤੋਂ ਬਾਹਰ ਹਨ ਨੇ ਟੈਲੀਫੋਨ 'ਤੇ ਗੱਲਬਾਤ ਕਰਦਿਆਂ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਉਹ ਖੁਦ ਅਤੇ ਸਰਕਾਰ ਸਫ਼ਾਈ ਸੇਵਕਾਂ ਦੇ ਨਾਲ ਖੜੀ ਹੈ। ਜੋ ਵੀ ਹੋ ਸਕਿਆ ਹਰ ਸੰਭਵ ਮਦਦ ਕੀਤੀ ਜਾਵੇਗੀ।

Advertisement
Show comments