ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਲਹਿਰਾਗਾਗਾ: ਪਿੰਡ ਜਲੂਰ ’ਚ ਸ਼ਹੀਦ ਮਾਤਾ ਗੁਰਦੇਵ ਕੌਰ ਨਮਿਤ ਸ਼ਰਧਾਂਜਲੀ ਸਮਾਗਮ

ਰਮੇਸ਼ ਭਾਰਦਵਾਜ ਲਹਿਰਾਗਾਗਾ, 30 ਦਸੰਬਰ ਨੇੜਲੇ ਪਿੰਡ ਜਲੂਰ ਵਿੱਚ ਸ਼ਹੀਦ ਮਾਤਾ ਗੁਰਦੇਵ ਕੌਰ ਦੀ ਸੱਤਵੀਂ ਬਰਸੀ ਮਨਾਈ ਗਈ। ਸ਼ਹੀਦ ਮਾਤਾ ਗੁਰਦੇਵ ਕੌਰ ਸ਼ਰਧਾਂਜਲੀ ਕਮੇਟੀ ਵੱਲੋਂ ਸਮਾਰੋਹ ਦੀ ਸਵੇਰੇ 11 ਵਜੇ ਸ਼ਰਧਾਂਜਲੀ ਗੀਤ ਨਾਲ ਸ਼ੁਰੂਆਤ ਕੀਤੀ ਗਈ। ਸੈਂਕੜੇ ਮਜ਼ਦੂਰਾਂ-ਕਿਸਾਨਾਂ ਨੇ ਸ਼ਹੀਦ...
Advertisement

ਰਮੇਸ਼ ਭਾਰਦਵਾਜ

ਲਹਿਰਾਗਾਗਾ, 30 ਦਸੰਬਰ

Advertisement

ਨੇੜਲੇ ਪਿੰਡ ਜਲੂਰ ਵਿੱਚ ਸ਼ਹੀਦ ਮਾਤਾ ਗੁਰਦੇਵ ਕੌਰ ਦੀ ਸੱਤਵੀਂ ਬਰਸੀ ਮਨਾਈ ਗਈ। ਸ਼ਹੀਦ ਮਾਤਾ ਗੁਰਦੇਵ ਕੌਰ ਸ਼ਰਧਾਂਜਲੀ ਕਮੇਟੀ ਵੱਲੋਂ ਸਮਾਰੋਹ ਦੀ ਸਵੇਰੇ 11 ਵਜੇ ਸ਼ਰਧਾਂਜਲੀ ਗੀਤ ਨਾਲ ਸ਼ੁਰੂਆਤ ਕੀਤੀ ਗਈ। ਸੈਂਕੜੇ ਮਜ਼ਦੂਰਾਂ-ਕਿਸਾਨਾਂ ਨੇ ਸ਼ਹੀਦ ਦੀ ਯਾਦਗਾਰ ’ਤੇ ਖੜੇ ਹੋ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਮਾਨਵਤਾ ਕਲਾ ਕੇਂਦਰ ਨਗਰ ਦੀ ਟੀਮ ਜਸਵਿੰਦਰ ਪੱਪੀ ਅਤੇ ਕੁਲਵੰਤ ਕੌਰ ਦੀ ਨਿਰਦੇਸ਼ਨਾ ਹੇਠ ਅਦਾਕਾਰਾ ਨਰਗਿਸ ਨੇ ਨਾਟਕ ‘ਚੀੜੀਆ ਦਾ ਚੰਬਾ’ ਪੇਸ਼ ਕੀਤਾ। ਕੁਲਦੀਪ ਜਲੂਰ ਦੀ ਟੀਮ ਨੇ ਇਨਕਲਾਬੀ ਗੀਤ ਸੰਗੀਤ ਦਾ ਪ੍ਰੋਗਰਾਮ ਪੇਸ਼ ਕੀਤਾ।

ਸਰਕਾਰੀ ਹਾਈ ਸਕੂਲ ਜਲੂਰ ਦੇ ਬੱਚਿਆਂ ਵੱਲੋਂ ਕੋਰਿਓਗ੍ਰਾਫੀ ਕੀਤੀ ਗਈ। ਯੂਕੇ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਰਤਨਪਾਲ ਮਹਿਮੀਂ ਅਤੇ ਪਰਿਵਾਰ ਦਾ ਅਤੇ ਕੈਨੇਡਾ ਤੋਂ ਪਹੁੰਚੀ ਬੇਟੀ ਸਿਮਰਨ ਭੀਖੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮਾਤਾ ਗੁਰਦੇਵ ਕੌਰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਰੁਲਦੂ ਮਾਨਸਾ, ਜੋਰਾ ਨਸਰਾਲੀ, ਕਮਲਦੀਪ ਜਲੂਰ, ਲੀਲਾ ਸਿੰਘ ਚੋਟੀਆਂ, ਬਬਲੀ ਅਟਵਾਲ, ਲਖਵੀਰ ਲੌਂਗੋਵਾਲ ਅਤੇ ਬਲਵੀਰ ਜਲੂਰ ਨੇ ਸਮੁੱਚੇ ਇਕੱਠ ਦਾ ਧੰਨਵਾਦ ਕੀਤਾ।

Advertisement