ਲਹਿਰਾਗਾਗਾ: ਨਾਜਾਇਜ਼ ਸ਼ਰਾਬ ਬਰਾਮਦ
ਪੱਤਰ ਪ੍ਰੇਰਕ ਲਹਿਰਾਗਾਗਾ, 28 ਮਈ ਪੁਲੀਸ ਨੇ ਨੇੜਲੇ ਪਿੰਡ ਨੰਗਲਾ ਵਿੱਚ ਮੁਖਬਰੀ ਮਿਲਣ ’ਤੇ ਹਰਿਆਣਾ ਸੂਬੇ ਦੀਆਂ 72 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਦੀਆਂ ਕੀਤੀਆਂ ਹਨ। ਐੱਸਐੱਚਓ ਇੰਸਪੈਕਟਰ ਰਣਵੀਰ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਦੇ ਹੌਲਦਾਰ ਜਗਤਾਰ ਸਿੰਘ ਦੀ ਅਗਵਾਈ...
Advertisement
ਪੱਤਰ ਪ੍ਰੇਰਕ
ਲਹਿਰਾਗਾਗਾ, 28 ਮਈ
Advertisement
ਪੁਲੀਸ ਨੇ ਨੇੜਲੇ ਪਿੰਡ ਨੰਗਲਾ ਵਿੱਚ ਮੁਖਬਰੀ ਮਿਲਣ ’ਤੇ ਹਰਿਆਣਾ ਸੂਬੇ ਦੀਆਂ 72 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਦੀਆਂ ਕੀਤੀਆਂ ਹਨ। ਐੱਸਐੱਚਓ ਇੰਸਪੈਕਟਰ ਰਣਵੀਰ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਦੇ ਹੌਲਦਾਰ ਜਗਤਾਰ ਸਿੰਘ ਦੀ ਅਗਵਾਈ ਹੇਠ ਬੱਸ ਅੱਡਾ ਨੰਗਲਾਂ ਨੇੜੇ ਗਸ਼ਤ ਦੌਰਾਨ ਮੁਖਬਰੀ ਮਿਲੀ ਕਿ ਕੁਲਦੀਪ ਸਿੰਘ ਵਾਸੀ ਨੰਗਲਾਂ ਨੇ ਆਪਣੇ ਘਰ ਅਤੇ ਖੇਤਾਂ ਵਿੱਚ ਹਰਿਆਣਾ ਦੀ ਸ਼ਰਾਬ ਵੇਚਦਾ ਹੈ। ਪੁਲੀਸ ਨੇ ਛਾਪਾ ਮਾਰ ਕੇ 72 ਬੋਤਲਾਂ 6 ਪੇਟੀਆਂ ਹੀਰ ਮਾਰਕਾ ਹਰਿਆਣਾ ਬਰਾਮਦ ਕੀਤੀਆਂ। ਪੁਲੀਸ ਨੇ ਕੁਲਦੀਪ ਸਿੰਘ ਨੂੰ ਐਕਸਾਈਜ਼ ਐਕਟ ਤਹਿਤ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement