ਲੇਹਲ ਖੁਰਦ ਸਹਿਕਾਰੀ ਸਭਾ ਦੀ ਚੋਣ
ਪਿੰਡ ਲੇਹਲ ਖੁਰਦ ਵਿੱਚ ਸਹਿਕਾਰੀ ਸਭਾ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਸਤਿਗੁਰ ਸਿੰਘ ਨੂੰ ਪ੍ਰਧਾਨ ਅਤੇ ਨਰੰਗ ਸਿੰਘ ਮੀਤ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਗੁਰਵਿੰਦਰ ਸਿੰਘ ਉਰਫ ਹੈਪੀ, ਜੱਗਾ ਸਿੰਘ, ਬਲਵੀਰਸਿੰਘ, ਪਰਮਜੀਤ ਕੌਰ, ਕਰਮਜੀਤ ਕੌਰ,...
Advertisement
ਪਿੰਡ ਲੇਹਲ ਖੁਰਦ ਵਿੱਚ ਸਹਿਕਾਰੀ ਸਭਾ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਸਤਿਗੁਰ ਸਿੰਘ ਨੂੰ ਪ੍ਰਧਾਨ ਅਤੇ ਨਰੰਗ ਸਿੰਘ ਮੀਤ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਗੁਰਵਿੰਦਰ ਸਿੰਘ ਉਰਫ ਹੈਪੀ, ਜੱਗਾ ਸਿੰਘ, ਬਲਵੀਰਸਿੰਘ, ਪਰਮਜੀਤ ਕੌਰ, ਕਰਮਜੀਤ ਕੌਰ, ਗੁਰਵਿੰਦਰ ਸਿੰਘ, ਗੁਰਸੇਵਕ ਸਿੰਘ ਤੇ ਗਮਦੂਰ ਸਿੰਘ ਨੂੰ ਬਤੌਰ ਕਮੇਟੀ ਮੈਂਬਰ ਸਰਬਸੰਮਤੀ ਨਾਲ ਚੁਣਿਆ ਗਿਆ। ਚੋਣ ਹੋਣ ਉਪਰੰਤ ਸਤਿਗੁਰ ਸਿੰਘ ਪ੍ਰਧਾਨ ਤੇ ਸਾਰੇ ਚੁਣੇ ਹੋਏ ਨੁਮਾਇੰਦਿਆਂ ਨੇ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ। ਇਸ ਉਪਰੰਤ ਨਗਰ ਨਿਵਾਸੀਆਂ ਨੇ ਚੁਣੀ ਹੋਈ ਕਮੇਟੀ ਦੇ ਮੈਂਬਰਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ।
Advertisement
Advertisement
