ਪਿਤਾ ਦੇ ਸਸਕਾਰ ਲਈ ਮਜ਼ਦੂਰ ਆਗੂ ਬਿੱਕਰ ਸਿੰਘ ਹਥੋਆ ਨੂੰ ਇੱਕ ਦਿਨ ਦੀ ਪੈਰੋਲ ਮਿਲੀ
ਬੇਗਮਪੁਰਾ ਵਸਾਉਣ ਲਈ ਸੰਘਰਸ਼ ਦੇ ਰਾਹ ਪਏ ਬੇਜ਼ਮੀਨੇ ਕਿਰਤੀਆਂ ਦੀ ਅਗਵਾਈ ਕਰ ਰਹੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਦੇ ਪਿਤਾ ਬੰਤ ਸਿੰਘ ਦੀ ਮ੍ਰਿਤਕ ਦੇਹ ਦਾ ਆਖਰ ਚਾਰ ਦਿਨਾਂ ਬਾਅਦ ਭਲਕੇ 16 ਸਤੰਬਰ ਨੂੰ...
Advertisement
ਬੇਗਮਪੁਰਾ ਵਸਾਉਣ ਲਈ ਸੰਘਰਸ਼ ਦੇ ਰਾਹ ਪਏ ਬੇਜ਼ਮੀਨੇ ਕਿਰਤੀਆਂ ਦੀ ਅਗਵਾਈ ਕਰ ਰਹੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਦੇ ਪਿਤਾ ਬੰਤ ਸਿੰਘ ਦੀ ਮ੍ਰਿਤਕ ਦੇਹ ਦਾ ਆਖਰ ਚਾਰ ਦਿਨਾਂ ਬਾਅਦ ਭਲਕੇ 16 ਸਤੰਬਰ ਨੂੰ ਸਸਕਾਰ ਹੋਣ ਦੀ ਉਮੀਦ ਬੱਝੀ ਹੈ। ਚਾਰ ਮਹੀਨੇ ਪਹਿਲਾਂ ਸੰਗਰੂਰ ਪ੍ਰਸ਼ਾਸਨ ਵੱਲੋਂ ਮੀਟਿੰਗ ਦੇ ਬਹਾਨੇ ਸੱਦ ਕੇ ਬਿੱਕਰ ਸਿੰਘ ਹਥੋਆ ਨੂੰ ਸੁਨਾਮ ਨੇੜਿਓਂ ਗ੍ਰਿਫਤਾਰ ਕਰ ਲਿਆ ਗਿਆ ਸੀ। ਉਹ ਇਸ ਵੇਲੇ ਸ੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਵਿਚ ਬੰਦ ਹੈ। ਬਾਪੂ ਬੰਤ ਸਿੰਘ ਹਥੋਆ ਦਾ ਮਿਹਦੇ ਦੀ ਗੰਭੀਰ ਬਿਮਾਰੀ ਦੇ ਇਲਾਜ ਦੌਰਾਨ ਜੇਲ੍ਹ ਵਿਚ ਬੰਦ ਆਪਣੇ ਪੁੱਤ ਬਿੱਕਰ ਸਿੰਘ ਹਥੋਆ ਨੂੰ ਉਡੀਕਦਿਆਂ 12 ਸਤੰਬਰ ਨੂੰ ਦੇਹਾਂਤ ਹੋ ਗਿਆ ਸੀ। ਅੱਜ ਸੰਗਰੂਰ ਅਦਾਲਤ ਵੱਲੋਂ ਬਿੱਕਰ ਸਿੰਘ ਹਥੋਆ ਨੂੰ ਪਿਤਾ ਦੇ ਸਸਕਾਰ ਲਈ 16 ਸਤੰਬਰ ਨੂੰ ਇੱਕ ਦਿਨ ਦੀ ਪੈਰੋਲ ਦਿੱਤੀ ਗਈ ਹੈ ਅਤੇ ਜ਼ਮਾਨਤ ਬਾਰੇ ਫ਼ੈਸਲਾ 17 ਸਤੰਬਰ ਨੂੰ ਹੋਣ ਦੀ ਸੰਭਾਵਨਾ ਹੈ।
Advertisement
Advertisement