ਕੁਠਾਲਾ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਮਾਲੇਰਕੋਟਲਾ ਦੇ ਪ੍ਰਧਾਨ ਚੁਣੇ
ਪੱਤਰ ਪ੍ਰੇਰਕ
ਮਾਲੇਰਕੋਟਲਾ, 26 ਜੂਨ
ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਮਾਲੇਰਕੋਟਲਾ ਅਤੇ ਅਹਿਮਦਗੜ੍ਹ ਇਕਾਈਆਂ ਦੀ ਚੋਣ ਸਰਬਸੰਮਤੀ ਨਾਲ ਹੋਈ। ਜਥੇਬੰਦੀ ਦੇ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਕੁਠਾਲਾ ਨੇ ਦੱਸਿਆ ਕਿ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਦੀਦਾਰ ਸਿੰਘ ਮਹੇਰਨਾ ਦੀ ਪ੍ਰਧਾਨਗੀ ਹੇਠ ਹੋਈ। ਦੋਵੇਂ ਤਹਿਸੀਲ ਕਮੇਟੀਆਂ ਦੀ ਚੋਣ ਵਿੱਚ ਤੇਜਾ ਸਿੰਘ ਕੁਠਾਲਾ ਨੂੰ ਤਹਿਸੀਲ ਮਾਲੇਰਕੋਟਲਾ ਅਤੇ ਜਗਰਾਜ ਸਿੰਘ ਮਹੇਰਨਾ ਨੂੰ ਤਹਿਸੀਲ ਅਹਿਮਦਗੜ੍ਹ ਇਕਾਈਆਂ ਦੇ ਪ੍ਰਧਾਨ ਚੁਣਿਆ ਗਿਆ। ਤਹਿਸੀਲ ਮਾਲੇਰਕੋਟਲਾ ਦੇ ਬਾਕੀ ਅਹੁਦੇਦਾਰਾਂ ਵਿਚ ਪ੍ਰਧਾਨ ਤੇਜਾ ਸਿੰਘ ਕੁਠਾਲਾ ਦੇ ਨਾਲ ਮੁਹੰਮਦ ਖਲੀਲ ਫਰੀਦਪੁਰ ਕਲਾਂ ਨੂੰ ਸਕੱਤਰ, ਕੁਲਦੀਪ ਸਿੰਘ ਨੂੰ ਮੀਤ ਪ੍ਰਧਾਨ ਅਤੇ ਕੇਵਲ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ। ਤਹਿਸੀਲ ਅਹਿਮਦਗੜ੍ਹ ਦੇ ਅਹੁਦੇਦਾਰਾਂ ਵਿੱਚ ਪ੍ਰਧਾਨ ਜਗਰਾਜ ਸਿੰਘ ਮਹੇਰਨਾ ਦੇ ਨਾਲ ਰਿਆਜ਼ ਖਾਂ ਰਸੂਲਪੁਰ ਨੂੰ ਸਕੱਤਰ, ਸਾਹਿਬ ਸਿੰਘ ਕਲਿਆਣ ਨੂੰ ਖ਼ਜ਼ਾਨਚੀ, ਅਨਵਰ ਮੁਹੰਮਦ ਰੋਹੀੜਾ ਨੂੰ ਮੀਤ ਪ੍ਰਧਾਨ ਅਤੇ ਚਰਨ ਸਿੰਘ ਜਲਵਾਣਾ ਨੂੰ ਜੁਆਇੰਟ ਸਕੱਤਰ ਬਣਾਇਆ ਗਿਆ। ਤਹਿਸੀਲ ਕਮੇਟੀਆਂ ਵਿਚ ਲਤੀਫ ਖਾਂ, ਸਹਿਬਾਜ਼ ਖਾਂ, ਸੁਲਤਾਨ ਮੁਹੰਮਦ , ਬਲਵੀਰ ਸਿੰਘ, ਸਮੀਰ ਖਾਂ, ਗੁਰਦੀਪ ਸਿੰਘ ਗੋਲੂ, ਜਗਤਾਰ ਸਿੰਘ, ਲਾਲ ਸਿੰਘ, ਮਲਕੀਤ ਸਿੰਘ, ਆਜ਼ਮ ਖਾਂ ਅਤੇ ਸੁਦਾਗਰ ਖਾਂ ਸ਼ਾਮਲ ਕੀਤੇ ਗਏ ਹਨ।