ਖੋ-ਖੋ ਚੈਂਪੀਅਨਸ਼ਿਪ: ਮੁਕਤਸਰ ਸਾਹਿਬ ਨੇ ਚੰਡੀਗੜ੍ਹ ਦੀ ਟੀਮ ਨੂੰ ਹਰਾਇਆ
ਖੇਡਾਂ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਵਿੱਤ ਮੰਤਰੀ ਹਰਪਾਲ ਚੀਮਾ
Advertisement
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਖੇਡ ਮੈਦਾਨ ਇਕ ਅਜਿਹਾ ਮੰਚ ਹੈ ਜਿੱਥੋਂ ਨਾ ਸਿਰਫ਼ ਖਿਡਾਰੀਆਂ ਦੇ ਮਨਾਂ ਵਿੱਚ ਰਾਸ਼ਟਰ ਦੀ ਭਾਵਨਾ ਪੈਦਾ ਹੁੰਦੀ ਹੈ ਬਲਕਿ ਉਨ੍ਹਾਂ ਨੂੰ ਸਮਾਜ ਵਿੱਚ ਵਿਚਰਨਾ ਵੀ ਆਉਂਦਾ ਹੈ। ਹਰਪਾਲ ਸਿੰਘ ਚੀਮਾ ਅੱਜ ਡਾ. ਦੇਵ ਰਾਜ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਖਾਈ ਵਿੱਚ ਖੋ-ਖੋ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਬਤੌਰ ਮੁੱਖ ਮਹਿਮਾਨ ਪੁੱਜੇ ਸਨ। ਉਨ੍ਹਾਂ ਸਕੂਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਵਿਗਿਆਨ ਤੇ ਸੱਭਿਆਚਾਰਕ ਖੇਤਰ ਵਿੱਚ ਬੁਲੰਦੀਆਂ ਨੂੰ ਛੂਹ ਰਹੇ ਹਨ। ਇਸ ਮੌਕੇ ਸਕੂਲ ਪ੍ਰਬੰਧਕ ਪ੍ਰਵੀਨ ਖੋਖਰ, ਲੱਕੀ ਖੋਖਰ ਤੇ ਪ੍ਰਿੰਸੀਪਲ ਨਵਦੀਪ ਭਾਰਦਵਾਜ ਨੇ ਸਕੂਲ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਉਂਦੇ ਹੋਏ ਵਿੱੱਤੀ ਮਦਦ ਦੀ ਮੰਗ ਵੀ ਕੀਤੀ। ਇਸ ਮੌਕੇ ਡੀਐੱਸਪੀ ਦੀਪਇੰਦਰ ਪਾਲ ਸਿੰਘ ਜੇਜੀ ਨੇ ਖਿਡਾਰੀਆਂ ਨੂੰ ਮੁਬਾਰਕਬਾਦ ਵੀ ਦਿੱਤੀ। ਜਾਣਕਾਰੀ ਅਨੁਸਾਰ ਖੋ-ਖੋ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਲੜਕੀਆਂ ਦੇ ਅੰਡਰ-17 ਦੇ ਮੁਕਾਬਲੇ ਵਿੱਚ ਐੱਲ.ਡੀ.ਆਰ. ਕਾਨਵੈਂਟ ਸਕੂਲ ਮੁਕਤਸਰ ਸਾਹਿਬ ਨੇ ਸੰਤ ਕਬੀਰ ਪਬਲਿਕ ਸਕੂਲ ਚੰਡੀਗੜ੍ਹ, ਸੀਬਾ ਇੰਟਰਨੈਸ਼ਨਲ ਸਕੂਲ ਲਹਿਰਾਗਾਗਾ ਨੇ ਡਾ. ਦੇਵ ਰਾਜ ਡੀ.ਏ.ਵੀ. ਸੀਨੀਅਰ ਸੈਕੰਡਰ ਪਬਲਿਕ ਸਕੂਲ ਖਾਈ ਅਤੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਛਾਹੜ ਨੇ ਸੀਬਾ ਇੰਟਰਨੈਸ਼ਨਲ ਸਕੂਲ ਲਹਿਰਾਗਾਗਾ ਨੂੰ ਹਰਾਇਆ। ਲੜ੍ਹਕਿਆਂ ਦੇ ਹੋਏ ਅੰਡਰ-14 ਦੇ ਮੁਕਾਬਲੇ ਵਿੱਚੋਂ ਦਿ ਪੈਰਾਡਾਈਜ਼ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਮਹਾਂਰਿਸ਼ੀ ਦਯਾਨੰਦ ਆਦਰਸ਼ ਵਿਦਾਲਯਾ ਚੰਡੀਗੜ੍ਹ ਨੂੰ ਹਰਾਇਆ ਜਦੋਂ ਕਿ ਅੰਡਰ-17 ਦੇ ਮੁਕਾਬਲੇ ਵਿੱਚੋਂ ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ ਘੱਗਾ ਨੇ ਹੌਲੀ ਐਂਜਲ ਸਮਾਰਟ ਸਕੂਲ ਧਰਮਗੜ੍ਹ ਤੇ ਸੰਤ ਈਸ਼ਰ ਸਿੰਘ ਪਬਲਿਕ ਛਾਹੜ ਨੇ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਨੂੰ ਹਰਾਇਆ।
Advertisement
Advertisement