ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਬੱਡੀ ਖਿਡਾਰੀ ਪ੍ਰੇਮ ਸਾਗਰ ਨਾਰੀਕੇ ਦਾ ਦੇਹਾਂਤ

ਪੱਤਰ ਪ੍ਰੇਰਕ ਮਾਲੇਰਕੋਟਲਾ, 11 ਮਈ ਕਈ ਦਹਾਕਿਆਂ ਤੱਕ ਕਬੱਡੀ ਖੇਡ ਜਗਤ ਦੇ ਨਾਮਵਰ ਖਿਡਾਰੀ ਰਹੇ ਅਤੇ ਸਮਾਜ ਸੇਵੀ ਡਾ. ਪ੍ਰੇਮ ਸਾਗਰ ਨਾਰੀਕੇ (82) ਦਾ ਬੀਤੇ ਦਿਨ ਦਿਹਾਂਤ ਹੋ ਗਿਆ। ਉਹ ਪਿੰਡ ਨਾਰੀ ਕੇ ਦੇ ਸਰਪੰਚ ਅਤੇ ਸਰਬੱਤ ਦਾ ਭਲਾ ਚੈਰੀਟੇਬਲ...
ਡਾ. ਪ੍ਰੇਮ ਸਾਗਰ ਨਾਰੀਕੇ
Advertisement
ਪੱਤਰ ਪ੍ਰੇਰਕ

ਮਾਲੇਰਕੋਟਲਾ, 11 ਮਈ

Advertisement

ਕਈ ਦਹਾਕਿਆਂ ਤੱਕ ਕਬੱਡੀ ਖੇਡ ਜਗਤ ਦੇ ਨਾਮਵਰ ਖਿਡਾਰੀ ਰਹੇ ਅਤੇ ਸਮਾਜ ਸੇਵੀ ਡਾ. ਪ੍ਰੇਮ ਸਾਗਰ ਨਾਰੀਕੇ (82) ਦਾ ਬੀਤੇ ਦਿਨ ਦਿਹਾਂਤ ਹੋ ਗਿਆ। ਉਹ ਪਿੰਡ ਨਾਰੀ ਕੇ ਦੇ ਸਰਪੰਚ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਮਾਲੇਰਕੋਟਲਾ ਦੇ ਖਜ਼ਾਨਚੀ ਨਰੇਸ਼ ਕੁਮਾਰ ਨਾਰੀ ਕੇ ਦੇ ਪਿਤਾ ਸਨ। ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਵੱਖ ਵੱਖ ਸਿਆਸੀ, ਧਾਰਮਿਕ, ਸਮਾਜਿਕ ਅਤੇ ਵਿਦਿਅਕ ਸੰਸਥਾਵਾਂ ਦੇ ਅਹਿਮ ਆਗੂਆਂ ਸਮੇਤ ਇਲਾਕੇ ਭਰ ਤੋਂ ਹਜ਼ਾਰਾਂ ਸ਼ਨੇਹੀ ਸ਼ਾਮਲ ਹੋਏ। ਟਰੱਸਟ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਮੁਤਾਬਿਕ ਡਾ. ਪ੍ਰੇਮ ਸਾਗਰ ਨਾਰੀਕੇ ਨਮਿੱਤ ਸਹਿਜ ਪਾਠ ਦੇ ਭੋਗ ਦਿਨ ਐਤਵਾਰ 19 ਅਪਰੈਲ ਨੂੰ ਪਿੰਡ ਨਾਰੀਕੇ ਵਿਖੇ ਪਾਏ ਜਾਣਗੇ।

 

Advertisement