ਸੈਦਖੇੜੀ ’ਚ ਕਬੱਡੀ ਕੱਪ ਕਰਵਾਇਆ
ਰਾਜਪੁਰਾ ਨੇੜਲੇ ਪਿੰਡ ਸੈਦਖੇੜੀ ਵਿੱਚ ਸੰਤ ਬਾਬਾ ਤੁਲਸੀ ਦਾਸ ਤੇ ਸੰਤ ਬਾਬਾ ਖਜੂਰ ਪੀਰ ਵਾਲਿਆਂ ਦੀ ਯਾਦ ਵਿੱਚ ਦੂਜਾ ਵਿਸ਼ਾਲ ਕਬੱਡੀ ਕੱਪ ਪਿੰਡ ਦੇ ਨੌਜਵਾਨਾਂ ਨਰਿੰਦਰ ਸਿੰਘ ਮੋਨੂ, ਮਨਦੀਪ ਸਿੰਘ, ਗੁਰਦਿੱਤ ਸਿੰਘ ਕਮਾਂਡੋ, ਕਰਨ ਸੈਦਖੇੜੀ, ਪ੍ਰਿੰਸ, ਪ੍ਰੀਤ, ਸਨੀ, ਲਵਲੀ ਅਤੇ ਮਸਤਾਨਾ ਸੈਦਖੇੜੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਵਿੱਚ ਪੰਜਾਬ ਤੇ ਹਰਿਆਣਾ ਦੀਆਂ ਦੋ ਦਰਜਨ ਤੋਂ ਵੱਧ ਟੀਮਾਂ ਨੇ ਭਾਗ ਲਿਆ। ਕਬੱਡੀ ਕੱਪ ਦਾ ਪਹਿਲਾ ਇਨਾਮ ਢੰਡੋਲੀ ਪਿੰਡ ਦੀ ਟੀਮ ਨੇ ਜਿੱਤਿਆ ਜਦਕਿ ਦੂਜਾ ਇਨਾਮ ਹਰਿਆਣਾ ਦੇ ਪਾਈ ਪਿੰਡ ਦੀ ਟੀਮ ਨੂੰ ਮਿਲਿਆ। ਜੇਤੂ ਟੀਮਾਂ ਨੂੰ ਹੀਰਾ ਸਿੰਘ ਸੈਦਖੇੜੀ ਵੱਲੋਂ 51,000 ਰੁਪਏ ਅਤੇ ਐੱਨ ਆਰ ਆਈ ਜਵਾਨਾਂ ਵੱਲੋਂ 41,000 ਰੁਪਏ ਦੇ ਇਨਾਮ ਦਿੱਤੇ ਗਏ। ਲਵੀ ਤੋਲਾਵਾਲ ਤੇ ਅਵਤਾਰ ਕਿੱਲੀਵਾਲ ਨੂੰ ਬੈਸਟ ਰੇਡਰ ਅਤੇ ਮੱਟੂ ਢੰਡੋਲੀ ਤੇ ਗਗਨ ਨਾਗਰਾ ਨੂੰ ਬੈਸਟ ਜਾਫੀ ਐਲਾਨਿਆ ਗਿਆ। ਇਨ੍ਹਾਂ ਖਿਡਾਰੀਆਂ ਨੂੰ 43 ਇੰਚੀ ਐੱਲ ਸੀ ਡੀ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨਾਂ ਸੰਤ ਸਵਰਨ ਸਿੰਘ ਸੈਦਖੇੜੀ ਅਤੇ ਸਰਪੰਚ ਪਰਮਜੀਤ ਸਿੰਘ ਨੇ ਜੇਤੂਆਂ ਦਾ ਸਨਮਾਨ ਕੀਤਾ।
