ਪੱਤਰਕਾਰ ਆਰ ਐਨ ਕਾਂਸਲ ਦੀ ਸੜਕ ਹਾਦਸੇ ਵਿੱਚ ਮੌਤ
ਸੀਨੀਅਰ ਪੱਤਰਕਾਰ ਆਰ ਐਨ ਕਾਂਸਲ (57) ਦੀ ਅੱਜ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਿਸ ਨਾਲ ਜ਼ਿਲ੍ਹੇ ਦੇ ਰਾਜਸੀ, ਸਮਾਜਿਕ ਅਤੇ ਪੱਤਰਕਾਰੀ ਗਲਿਆਰਿਆਂ ਅੰਦਰ ਸੋਗ ਦੀ ਲਹਿਰ ਦੌੜ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, ਆਰ ਐਨ. ਕਾਂਸਲ ਆਪਣਾ ਕੋਈ ਨਿੱਜੀ...
Advertisement
ਸੀਨੀਅਰ ਪੱਤਰਕਾਰ ਆਰ ਐਨ ਕਾਂਸਲ (57) ਦੀ ਅੱਜ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਿਸ ਨਾਲ ਜ਼ਿਲ੍ਹੇ ਦੇ ਰਾਜਸੀ, ਸਮਾਜਿਕ ਅਤੇ ਪੱਤਰਕਾਰੀ ਗਲਿਆਰਿਆਂ ਅੰਦਰ ਸੋਗ ਦੀ ਲਹਿਰ ਦੌੜ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ, ਆਰ ਐਨ. ਕਾਂਸਲ ਆਪਣਾ ਕੋਈ ਨਿੱਜੀ ਕੰਮ ਕਰਕੇ ਪਟਿਆਲਾ ਤੋਂ ਆਪਣੇ ਘਰ ਸ਼ਹਿਰ ਸੁਨਾਮ ਵੱਲ ਵਾਪਸ ਆ ਰਹੇ ਸਨ। ਜਿਵੇਂ ਹੀ ਉਹ ਮਹਿਲਾਂ ਚੌਂਕ ਨੇੜਲੇ ਪਿੰਡ ਸੰਜੂਮਾਂ ਕੋਲ ਪੁੱਜੇ ਤਾਂ ਅਚਨਚੇਤ ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ। ਕਾਰ ਸੜਕ ਕਿਨਾਰੇ ਇਕ ਦਰੱਖਤ ਨਾਲ ਜਾ ਟਕਰਾਈ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਸਥਾਨਕ ਲੋਕਾਂ ਅਤੇ ਐਸਐਸਐਫ ਪੁਲੀਸ ਟੀਮ ਵਲੋਂ ਸੰਗਰੂਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਇਲਾਜ ਦੌਰਾਨ ਡਾਕਟਰਾਂ ਵਲੋਂ ਕਾਫੀ ਕੋਸ਼ਿਸ਼ ਦੇ ਬਾਵਜੂਦ ਵੀ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਜ਼ਿਕਰਯੋਗ ਹੈ ਕਿ ਆਰ ਐਨ ਕਾਂਸਲ ਇਸ ਸਮੇਂ ਜ਼ੀ ਨਿਊਜ਼ ਗਰੁੱਪ ਨਾਲ ਜ਼ਿਲ੍ਹਾ ਸੰਗਰੂਰ ਦੇ ਪੱਤਰਕਾਰ ਵਜੋਂ ਸੇਵਾਵਾਂ ਨਿਭਾ ਰਹੇ ਸਨ।
Advertisement
Advertisement
