ਖੇਡਾਂ ’ਚ ਝੁਨੇਰ ਦੇ ਖਿਡਾਰੀ ਛਾਏ
ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਗੁਰੂ ਹਰਿ ਰਾਇ ਮਾਡਲ ਸਕੂਲ ਝੁਨੇਰ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੁਆਰਾ ਕਰਵਾਈਆਂ ਜਾ ਰਹੀਆਂ ਬਲਾਕ ਪੱਧਰੀ ਖੇਡਾਂ ਵਿਚ ਭਾਗ ਲੈਂਦੇ ਹੋਏ ਆਪਣੀ ਸੰਸਥਾ ਦਾ ਨਾਮ ਰੌਸ਼ਨ ਕੀਤਾ। ਜਿਕਰਯੋਗ ਹੈ ਕਿ ਅੰਡਰ-11 ਸਾਲ...
Advertisement
ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਗੁਰੂ ਹਰਿ ਰਾਇ ਮਾਡਲ ਸਕੂਲ ਝੁਨੇਰ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੁਆਰਾ ਕਰਵਾਈਆਂ ਜਾ ਰਹੀਆਂ ਬਲਾਕ ਪੱਧਰੀ ਖੇਡਾਂ ਵਿਚ ਭਾਗ ਲੈਂਦੇ ਹੋਏ ਆਪਣੀ ਸੰਸਥਾ ਦਾ ਨਾਮ ਰੌਸ਼ਨ ਕੀਤਾ। ਜਿਕਰਯੋਗ ਹੈ ਕਿ ਅੰਡਰ-11 ਸਾਲ (ਲੜਕਿਆਂ) ਨੇ ਖੋ-ਖੋ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਲੜਕੀਆਂ ਨੇ ਖੋ-ਖੋ ਵਿਚੋਂ ਤੀਸਰਾ ਸਥਾਨ ਹਾਸਲ ਕੀਤਾ।ਲੜਕਿਆਂ ਦੇ ਐਥਲੈਟਿਕਸ ਮੁਕਾਬਲਿਆਂ ਵਿਚ ਵੀ ਮੁਹੰਮਦ ਅੰਸ਼ ਖੁਰਦ ਨੇ 100 ਮੀਟਰ ਦੌੜ ਵਿਚ ਦੂਸਰਾ ਸਥਾਨ, ਗਗਨਦੀਪ ਸਿੰਘ ਬਿਸ਼ਨਗੜ੍ਹ ਨੇ ਸਾ਼ਟ ਪੁੱਟ ਵਿੱਚ ਦੂਸਰਾ,ਅਰਸ਼ਦ ਖਾਂ ਝੁਨੇਰ ਨੇ ਲੰਬੀ ਛਾਲ ਵਿਚ ਤੀਸਰਾ ਸਥਾਨ ਹਾਸਲ ਕੀਤਾ। ਲੜਕੀਆਂ ਵਿਚੋਂ ਜਸਮੀਤ ਕੌਰ ਨੇ ਲੰਬੀ ਛਾਲ ਵਿਚ ਪਹਿਲਾ ਸਥਾਨ ਹਾਸਲ ਕੀਤਾ। ਰਿਲੇਅ ਦੌੜ ਵਿਚ ਮੁਹੰਮਦ ਅੰਸ਼, ਮੁਹੰਮਦ ਰਿਆਨ,ਅਰਸ਼ਦ ਖਾਂ, ਗਗਨਦੀਪ ਸਿੰਘ ਤੀਸਰੇ ਸਥਾਨ ਤੇ ਰਹੇ। ਲੜਕੀਆਂ ਦੀ ਰੀਲੇਅ ਦੂਸਰੇ ਸਥਾਨ ਤੇ ਰਹੀ। ਸਕੂਲ ਮੁਖੀ ਊਸ਼ਾ ਰਾਣੀ ਨੇ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰ ਲਈ ਚੁਣੇ ਜਾਣ ’ਤੇ ਵਧਾਈ ਦਿੱਤੀ। ਇਸ ਮੌਕੇ ਮਨਜੀਤ ਕਰ, ਹਰਪ੍ਰੀਤ ਕੌਰ, ਜਤਿੰਦਰ ਕੌਰ, ਅੰਮ੍ਰਿਤਪਾਲ ਕਰ, ਅਰਸ਼ਦੀਪ ਕੌਰ,ਕਿਰਨਜੀਤ ਕੌਰ, ਅਵਤਾਰ ਸਿੰਘ ਅਤੇ ਲਵਪ੍ਰੀਤ ਸੋਫ਼ਤ ਹਾਜ਼ਰ ਸਨ।
Advertisement