ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰੰਗਰੂਰ ਦੇ ਪਿੰਡ ਨਮੋਲ ’ਚ ਘਰ ਵਿਚੋਂ 1 ਕਰੋੜ ਦੇ ਗਹਿਣੇ ਤੇ 2.35 ਲੱਖ ਦੀ ਨਗ਼ਦੀ ਚੋਰੀ

ਸੰਗਰੂਰ: ਪਿੰਡ ਨਮੋਲ ਵਿਚ ਬੀਤੀ ਰਾਤ ਘਰ ’ਚ ਦਾਖਲ ਹੋਏ ਚੋਰ 92 ਤੋਲੇ ਸੋਨੇ ਦੇ ਗਹਿਣੇ ਅਤੇ 2.35 ਲੱਖ ਰੁਪਏ ਚੋਰੀ ਕਰਕੇ ਲੈ ਗਏ। ਪੁਲੀਸ ਨੇ ਚੋਰਾਂ ਦੀ ਪੈੜ ਨੱਪਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਚੋਰ ਰਾਤ...
ਪਿੰਡ ਨਮੋਲ ਵਿਚ ਚੋਰੀ ਦੀ ਵੱਡੀ ਵਾਰਦਾਤ ਤੋਂ ਬਾਅਦ ਜਾਂਚ ਕਰਦੀ ਪੁਲੀਸ।
Advertisement

ਸੰਗਰੂਰ: ਪਿੰਡ ਨਮੋਲ ਵਿਚ ਬੀਤੀ ਰਾਤ ਘਰ ’ਚ ਦਾਖਲ ਹੋਏ ਚੋਰ 92 ਤੋਲੇ ਸੋਨੇ ਦੇ ਗਹਿਣੇ ਅਤੇ 2.35 ਲੱਖ ਰੁਪਏ ਚੋਰੀ ਕਰਕੇ ਲੈ ਗਏ। ਪੁਲੀਸ ਨੇ ਚੋਰਾਂ ਦੀ ਪੈੜ ਨੱਪਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਚੋਰ ਰਾਤ ਨੂੰ ਘਰ ਦੇ ਪਿੱਛੋਂ ਦੀ ਕੰਧ ਟੱਪ ਕੇ ਅੰਦਰ ਵੜੇ। ਘਰ ਦੇ ਅੰਦਰ ਨਵੀਂ ਬਣੀ ਕੋਠੀ ਦੇ ਪਿਛਲੇ ਪਾਸੇ ਪੁਰਾਣੇ ਘਰ ਵਿੱਚ ਪਰਿਵਾਰ ਇੱਕ ਕਮਰੇ ’ਚ ਸੁੱਤਾ ਸੀ। ਚੋਰਾਂ ਨੇ ਸਟੋਰ ਰੂਮ ਦਾ ਜਿੰਦਰਾ ਤੋੜ ਕੇ ਅੰਦਰੋਂ ਦੋ ਪੇਟੀਆਂ ਤੇ ਤਿੰਨ ਅਲਮਾਰੀਆਂ ਅਤੇ ਦੂਸਰੇ ਦੋ ਬੈਡਰੂਮਾਂ ਵਿੱਚੋਂ ਦੋ ਅਲਮਾਰੀਆਂ ਵਿੱਚੋਂ ਸੋਨਾ ਅਤੇ ਨਗਦੀ ਚੋਰੀ ਕੀਤੇ।

Advertisement

ਚੋਰੀ ਦੀ ਵਾਰਦਾਤ ਤੋਂ ਬਾਅਦ ਘਰ ਦੇ ਹਾਲਾਤ

ਮਕਾਨ ਮਾਲਕ ਚੂਹੜ ਸਿੰਘ (ਭੋਲਾ ਸਿੰਘ ਨੰਬਰਦਾਰ) ਨੇ ਦੱਸਿਆ ਕਿ ਉਹ, ਉਸ ਦੀ ਪਤਨੀ, ਉਸ ਦੀ ਨੂੰਹ ਅਤੇ ਉਸ ਦੀ ਪੋਤੀ ਇੱਕ ਕਮਰੇ ਵਿੱਚ ਸੁੱਤੇ ਪਏ ਸਨ। 12 ਤੋਂ ਲੈ ਕੇ ਤਿੰਨ ਵਜੇ ਦੇ ਕਰੀਬ ਚੋਰ ਉਨ੍ਹਾਂ ਦੇ ਘਰ ਵਿੱਚ ਰਾਤ ਨੂੰ ਦਾਖਲ ਹੁੰਦੇ ਹਨ। ਸਟੋਰ ਰੂਮ ਦਾ ਦਰਵਾਜ਼ਾ ਤੋੜ ਕੇ ਉਹ ਅੰਦਰ ਪਈਆਂ ਪੇਟੀਆਂ ਅਤੇ ਅਲਮਾਰੀਆਂ ਵਿੱਚ ਪਿਆ ਸੋਨਾ ਅਤੇ ਦੂਸਰੇ ਦੋ ਬੈਡਰੂਮਾਂ ਵਿੱਚ ਅਲਮਾਰੀਆਂ ਦੇ ਅੰਦਰ ਪਿਆ ਗਹਿਣੇ ਚੋਰੀ ਕਰਕੇ ਘਰ ਦੇ ਪਿਛਲੇ ਗੇਟ ਰਾਹੀਂ ਭੱਜੇ ਹਨ। ਉਸ ਦੇ ਭਤੀਜੇ ਰਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਚਚੇਰੇ ਭਰਾ ਤੇ ਭੈਣ ਵਿਦੇਸ਼ ਰਹਿੰਦੇ ਹਨ ਜਿਨ੍ਹਾਂ ਦੇ ਵਿਆਹ ਦੇ ਗਹਿਣੇ ਸੀ। ਪੁਲੀਸ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਪੁਲੀਸ ਵੱਲੋਂ ਨੇੜਲੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਅਤੇ ਫਿੰਗਰ ਪ੍ਰਿੰਟ ਰਾਹੀਂ ਬਿਊਰੋ ਦੀ ਹੈਲਪ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

Advertisement