ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਸਪਾਲ ਸ਼ਰਮਾ ਸਰਬਸੰਮਤੀ ਨਾਲ ਮੁੜ ਪ੍ਰਧਾਨ ਬਣੇ

ਸ੍ਰੀ ਬ੍ਰਾਹਮਣ ਸਭਾ ਸੰਗਰੂਰ ਦਾ ਜਨਰਲ ਇਜਲਾਸ
ਸੰਗਰੂਰ ’ਚ ਸ੍ਰੀ ਬ੍ਰਾਹਮਣ ਸਭਾ ਦੇ ਇਜਲਾਸ ਦੌਰਾਨ ਮੁੜ ਪ੍ਰਧਾਨ ਚੁਣੇ ਜਸਪਾਲ ਸ਼ਰਮਾ ਸਭਾ ਦੇ ਮੈਂਬਰਾਂ ਨਾਲ। - ਫੋਟੋ: ਲਾਲੀ
Advertisement
ਨਿੱਜੀ ਪੱਤਰ ਪ੍ਰੇਰਕ

ਸੰਗਰੂਰ, 9 ਜੂਨ

Advertisement

ਸਥਾਨਕ ਮਾਤਾ ਸ੍ਰੀ ਰਾਜੇਸ਼ਵਰੀ ਮੰਦਰ ਵਿੱਚ ਸ੍ਰੀ ਬ੍ਰਾਹਮਣ ਸਭਾ ਸੰਗਰੂਰ ਦਾ ਜਨਰਲ ਇਜਲਾਸ ਪ੍ਰਧਾਨ ਜਸਪਾਲ ਸ਼ਰਮਾ ਦੀ ਅਗਵਾਈ ਹੇਠ ਹੋਇਆ। ਪ੍ਰਧਾਨਗੀ ਮੰਡਲ ਵਿੱਚ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਗੁੱਡੂ, ਅਮਰਜੀਤ ਸ਼ਰਮਾ, ਐੱਸ.ਪੀ. ਸ਼ਰਮਾ, ਕੁਲਦੀਪ ਕ੍ਰਿਸ਼ਨ ਰਾਓ, ਗੋਬਿੰਦਰ ਸ਼ਰਮਾ, ਸੰਜੀਵ ਭੂਸ਼ਣ ਸ਼ਰਮਾ, ਦਵਿੰਦਰ ਕੌਸ਼ਲ ਅਤੇ ਨਰੇਸ਼ ਸ਼ਰਮਾ ਠੇਕੇਦਾਰ ਮੌਜੂਦ ਸਨ। ਜਨਰਲ ਸਕੱਤਰ ਗੋਬਿੰਦਰ ਸ਼ਰਮਾ ਵੱਲੋਂ ਪਿਛਲੇ ਤਿੰਨ ਸਾਲਾਂ ਵਿੱਚ ਕੀਤੇ ਕੰਮਾਂ ਦੀ ਕਾਰਵਾਈ ਰਿਪੋਰਟ ਪੇਸ਼ ਕੀਤੀ ਗਈ। ਵਿੱਤ ਸਕੱਤਰ ਕੁਲਦੀਪ ਕ੍ਰਿਸ਼ਨ ਰਾਓ ਵੱਲੋਂ ਪਿਛਲੇ ਸਮੇਂ ਦਾ ਲੇਖਾ ਜੋਖਾ ਆਮਦਨ ਅਤੇ ਖਰਚ ਦੇ ਵੇਰਵੇ ਦੱਸੇ ਗਏ ਜਿਸਨੂੰ ਇਜਲਾਸ ਵੱਲੋਂ ਹੱਥ ਖੜ੍ਹੇ ਕਰਕੇ ਪ੍ਰਵਾਨ ਕਰ ਲਿਆ ਗਿਆ।

ਪ੍ਰਧਾਨ ਜਸਪਾਲ ਸ਼ਰਮਾ ਵੱਲੋਂ ਸਮੂਹ ਮੈਂਬਰਾਂ ਤੇ ਸ਼ਹਿਰ ਵਾਸੀਆਂ ਦਾ ਸਹਿਯੋਗ ਲਈ ਧੰਨਵਾਦ ਕਰਦਿਆਂ ਆਪਣਾ ਅਹੁਦੇ ਤੋਂ ਅਸਤੀਫ਼ਾ ਦਿੰਦਿਆਂ ਪਿਛਲੇ ਸਮੇਂ ਤੋਂ ਚੱਲੀ ਆ ਰਹੀ ਟੀਮ ਨੂੰ ਭੰਗ ਕਰ ਦਿੱਤਾ ਗਿਆ। ਅਮਰਜੀਤ ਸ਼ਰਮਾ ਨੇ ਸਮੂਹ ਅਹੁੱਦੇਦਾਰਾਂ ਅਤੇ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਕੇ ਸਰਬਸੰਮਤੀ ਨਾਲ ਸ੍ਰੀ ਜਸਪਾਲ ਸ਼ਰਮਾ ਨੂੰ ਸਭਾ ਦਾ ਮੁੜ ਅਗਲੇ ਤਿੰਨ ਸਾਲ ਲਈ ਪ੍ਰਧਾਨ ਚੁਣ ਲਿਆ ਅਤੇ ਨਵੀਂ ਕਮੇਟੀ ਬਣਾਉਣ ਦੇ ਅਧਿਕਾਰ ਵੀ ਉਨ੍ਹਾਂ ਨੂੰ ਦਿੱਤੇ ਗਏ। ਇਸ ਮੌਕੇ ਪ੍ਰੀਤ ਅਮਨ ਸ਼ਰਮਾ, ਦਵਿੰਦਰ ਕੌਸ਼ਲ, ਸਰੂਪ ਚੰਦ ਸ਼ਰਮਾ, ਐਡਵੋਕੇਟ ਸਤਪਾਲ ਸ਼ਰਮਾ, ਅਵਿਨਾਸ਼ ਸ਼ਰਮਾ, ਨਰੇਸ਼ ਸ਼ਰਮਾ ਠੇਕੇਦਾਰ, ਕਸ਼ਮੀਰਾਂ ਸਿੰਘ ਪਰਾਸ਼ਰ, ਅਰੂਣ ਸ਼ਰਮਾ, ਜਿਤੇਸ਼ ਕਪਿਲ, ਨੀਰਜ ਸ਼ਰਮਾ, ਜਨਕ ਰਾਜ ਸ਼ਰਮਾ ਤੇ ਨਿਰਮਲ ਸਿੰਘ ਕੌਸ਼ਲ ਹਾਜ਼ਰ ਸਨ।

 

 

Advertisement