ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਪਾਨੀ ਕੰਪਨੀ ਵੱਲੋਂ ਸੀਬਾ ਸਕੂਲ ਦਾ ਦੌਰਾ

ਪੰਜਾਬ ਵਿੱਚ ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਗਲੋਬਲ ਨੈਟਵਰਕ ਜਪਾਨ ਲਿਮਟਿਡ ਕੰਪਨੀ ਦੇ ਨੁਮਾਇੰਦੇ ਇਥੇ ਵਿਰਬੋ ਕੰਪਨੀ ਦਾ ਦੌਰਾ ਕਰਨ ਤੋਂ ਪਹਿਲਾਂ ਸੀਬਾ ਸਕੂਲ ਵਿੱਚ ਵਿੱਦਿਆ ਪ੍ਰਬੰਧ ਦੇਖਣ ਲਈ ਪਹੁੰਚੇ। ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਵੱਲੋਂ ਕੰਪਨੀ ਦੇ...
ਜਪਾਨੀ ਕੰਪਨੀ ਦੇ ਵਫਦ ਦਾ ਸਵਾਗਤ ਕਰਦੇ ਹੋਏ ਸਕੂਲ ਪ੍ਰਬੰਧਕ।-ਫੋਟੋ: ਭਾਰਦਵਾਜ
Advertisement

ਪੰਜਾਬ ਵਿੱਚ ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਗਲੋਬਲ ਨੈਟਵਰਕ ਜਪਾਨ ਲਿਮਟਿਡ ਕੰਪਨੀ ਦੇ ਨੁਮਾਇੰਦੇ ਇਥੇ ਵਿਰਬੋ ਕੰਪਨੀ ਦਾ ਦੌਰਾ ਕਰਨ ਤੋਂ ਪਹਿਲਾਂ ਸੀਬਾ ਸਕੂਲ ਵਿੱਚ ਵਿੱਦਿਆ ਪ੍ਰਬੰਧ ਦੇਖਣ ਲਈ ਪਹੁੰਚੇ। ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਵੱਲੋਂ ਕੰਪਨੀ ਦੇ ਸੀ ਈ ਓ ਸਾਇਤੋ ਮਾਸਾਹੀਕੋ, ਨੋਬੁਟੋਕੀ ਲਟੋ, ਟਾਕੇਸ਼ੀ ਇਸ਼ੀਗੁਰੋ, ਹਿਤੋਸ਼ੀ ਕੋਨਾਗਾਨੋ, ਜਪਾਨੀ ਖੇਡ ਪ੍ਰਮੋਟਰ ਰੋਹਿਤ ਬਖ਼ਸ਼ੀ, ਮਨੂੰ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ। ਪ੍ਰਮੋਟਰ ਮਨੂੰ ਸਿੰਘ ਦੀ ਅਗਵਾਈ ਹੇਠ ਇਸ ਵਫ਼ਦ ਨੇ ਸੀਬਾ ਸਕੂਲ ਦੇ ਵਿੱਦਿਅਕ ਸਿਸਟਮ, ਵਾਤਾਵਰਨ ਜਾਗਰੂਕਤਾ ਅਤੇ ਹੱਥੀ ਕੰਮ ਕਰਨ ਦੀ ਪਿਰਤ ਦੀ ਸ਼ਲਾਘਾ ਕੀਤੀ। ਟੀਮ ਵੱਲੋਂ ਸੀਬਾ ’ਚ ਗੁਰਪੁਰਬ ਦੀ ਤਿਆਰੀਆਂ ਵਜੋਂ ਪਿੰਡ ਗਾਗਾ ਦੀ ਕੀਤੀ ਜਾ ਰਹੀ ਸਫ਼ਾਈ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪਰਾਲੀ ਪ੍ਰਬੰਧਨ ਲਈ ਨਵੀਂ ਤਕਨੀਕ ਵਾਲੀ ਫੈਕਟਰੀ ਵਿੱਚ ਜਪਾਨ ਵੱਡਾ ਨਿਵੇਸ਼ ਕਰੇਗਾ।

Advertisement

Advertisement
Show comments