ਵੱਖ-ਵੱਖ ਥਾਵਾਂ ’ਤੇ ਜਨਮ ਅਸ਼ਟਮੀ ਸ਼ਰਧਾ ਨਾਲ ਮਨਾਈ
ਸੁਨਾਮ ਊਧਮ ਸਿੰਘ ਵਾਲਾ (ਸਤਨਾਮ ਸਿੰਘ ਸੱਤੀ): ਓਮ ਸ਼ਾਂਤੀ ਬ੍ਰਹਮ ਕੁਮਾਰੀ ਸੈਂਟਰ ਸੁਨਾਮ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕ੍ਰਿਸ਼ਨ ਝੂਲੇ ਦਾ ਵਿਧੀਵਤ ਉਦਘਾਟਨ ਕੀਤਾ। ਇਸ ਮੌਕੇ ਡੀਐੱਸਪੀ ਹਰਿੰਦਰ ਸਿੰਘ ਖਹਿਰਾ, ਸਮਾਜਸੇਵੀ ਮਨਪ੍ਰੀਤ ਬਾਂਸਲ, ਸੰਦੀਪ ਜਿੰਦਲ, ਆਸ਼ਾ ਬਜਾਜ, ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਵਿਨਰਜੀਤ ਗੋਲਡੀ, ਡਾ. ਨਵੀਨ ਅਤੇ ਡਾ. ਹਿਮਾਨੀ ਨੇ ਦੀਪ ਪ੍ਰਜਵਲਿਤ ਕਰਕੇ ਸ਼ੁਭ ਆਰੰਭ ਕੀਤਾ ਅਤੇ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਬ੍ਰਹਮ ਕੁਮਾਰੀ ਮੀਰਾ ਦੀਦੀ ਨੇ ਆਪਣੇ ਪ੍ਰਵਚਨ ਵਿੱਚ ਜਨਮ ਅਸ਼ਟਮੀ ਦੇ ਆਧਿਆਤਮਿਕ ਭੇਦ ਨੂੰ ਸਮਝਾਇਆ।ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ।
ਗਊਧਾਮ ਹਸਪਤਾਲ ਵਿੱਚ ਜਨਮ ਅਸ਼ਟਮੀ ਮਨਾਈ
ਧੂਰੀ (ਪਵਨ ਕੁਮਾਰ ਵਰਮਾ): ਗਊਧਾਮ ਹਸਪਤਾਲ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਗਈ। ਇਸ ਦੌਰਾਨ ਬਿਕਰਮ ਰਾਠੌਰ ਨੇ ਕ੍ਰਿਸ਼ਨ ਨਾਲ ਸਬੰਧਤ ਭਜਨਾਂ ਦਾ ਗਾਇਨ ਕੀਤਾ। ਇਸ ਮੌਕੇ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ, ਪੰਜਾਬ ਯੂਥ ਕਾਂਗਰਸ ਦੇ ਯੂਥ ਜਰਨਲ ਸਕੱਤਰ ਸ਼ੁਭਮ ਸ਼ਰਮਾ ਤੇ ਅਸ਼ਵਨੀ ਗੋਇਲ ਆਦਿ ਹਾਜ਼ਰ ਸਨ। ਗਊਧਾਮ ਹਸਪਤਾਲ ਦੇ ਮੈਂਬਰਾਂ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਗਊਧਾਮ ਹਸਪਤਾਲ ਵਿੱਚ ਪੰਛੀਆਂ ਨੂੰ ਦਾਣਾ ਪਾਉਣ ਲਈ ਬਣਾਈ ਗਈ ਜਗ੍ਹਾ ਦਾ ਉਦਘਾਟਨ ਕੀਤਾ। ਇਸ ਮੌਕੇ ਮੈਂਬਰ ਰੋਮੀ ਢੰਡ, ਜੌਲੀ ਗਰਗ, ਰਿੰਕੂ ਬਾਂਸਲ, ਹਰਮਿੰਦਰ ਸ਼ਰਮਾ ਤੇ ਅਮਨਪ੍ਰੀਤ ਬਾਵਾ ਹਾਜ਼ਰ ਸਨ।