ਜੈਨ ਵਪਾਰ ਮੰਡਲ ਦੇ ਚੇਅਰਮੈਨ ਤੇ ਬਾਂਸਲ ਵਾਈਸ ਚੇਅਰਮੈਨ ਨਿਯੁਕਤ
ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਵਿਸ਼ੇਸ਼ ਮੀਟਿੰਗ ਮੰਡਲ ਪ੍ਰਧਾਨ ਨਰੇਸ਼ ਭੋਲਾ ਦੀ ਅਗਵਾਈ ਹੇਠ ਹੋਈ। ਸਮਾਗਮ ਵਿੱਚ ਡੀਐਸਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਮੰਡਲ ਦੇ ਖਜ਼ਾਨਚੀ ਰਾਜੇਸ਼ ਪਾਲੀ ਨੇ ਵਪਾਰੀ ਮੈਂਬਰਾਂ ਸਾਹਮਣੇ ਵਿੱਤੀ ਲੇਖਾ-ਜੋਖਾ ਵਿਸਥਾਰ ਨਾਲ ਪੇਸ਼ ਕੀਤਾ। ਇਸ ਦੌਰਾਨ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ ਸੰਦੀਪ ਜੈਨ ਨੂੰ ਚੇਅਰਮੈਨ ਅਤੇ ਸੁਰੇਸ਼ ਬਾਂਸਲ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਮੌਕੇ ਡੀਐੱਸਪੀ ਹਰਵਿੰਦਰ ਖਹਿਰਾ ਨੂੰ ਇਕ ਸਕੂਲ ਅਧਿਆਪਕ ਦੀ ਜਾਨ ਬਚਾਉਣ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਡੀਐੱਸਪੀ ਖਹਿਰਾ ਨੂੰ ਰਾਜ ਪੱਧਰੀ ਵੀਰਤਾ ਪੁਰਸਕਾਰ ਦੇਣ ਦੀ ਮੰਗ ਕੀਤੀ। ਮੀਟਿੰਗ ਵਿੱਚ ਪ੍ਰਧਾਨ ਨਰੇਸ਼ ਭੋਲਾ ਦੇ ਨਾਲ-ਨਾਲ ਸਪੇਅਰ ਪਾਰਟਸ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਹੇਸ਼ ਇੰਦਰ ਸਿੰਘ ਮਿੰਟੂ, ਪੈਸਟੀਸਾਈਡ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਕੁਲਾਰ, ਸਰਾਫਾ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਖੁਰਮੀ, ਹੋਲਸੇਲ ਟਰੇਡਰਜ਼ ਐਸੋਸੀਏਸ਼ਨ ਦੇ ਪੈਟਰਨ ਰਾਮ ਕੁਮਾਰ, ਰਿਟੇਲ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਪਰਵੇਸ਼ ਕਾਂਸਲ, ਪਲਾਈਵੁੱਡ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਨੋਜ ਬਾਂਸਲ, ਆਰਮਜ਼ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤਰੁਣ ਬਾਂਸਲ, ਵਪਾਰ ਮੰਡਲ ਦੇ ਚੀਫ ਪੈਟਰਨ ਅਜੇ ਮਸਤਾਨੀ, ਚੀਫ ਐਡਵਾਈਜ਼ਰ ਜਗਜੀਤ ਸਿੰਘ ਆਹੂਜਾ ਆਦਿ ਹਾਜ਼ਰ ਸਨ।