ਯੂਥ ਵਿੰਗ ਦੇ ਪ੍ਰਧਾਨ ਬਣੇ ਜਗਦੀਪ ਸਿੰਘ
ਆਮ ਆਦਮੀ ਪਾਰਟੀ ਨੇ ਯੂਥ ਵਿੰਗ ਹਲਕਾ ਧੂਰੀ ਦਾ ਪ੍ਰਧਾਨ ਨੌਜਵਾਨ ਜਗਦੀਪ ਸਿੰਘ ਜੁੱਗ ਘਨੌਰ ਨੂੰ ਨਿਯੁਕਤ ਕੀਤਾ ਹੈ। ਧੂਰੀ ’ਚ ਇੱਕ ਭਰਵੀਂ ਮੀਟਿੰਗ ਦੌਰਾਨ ਪਹੁੰਚੇ ਡਾਇਰੈਕਟਰ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਸੰਜੀਵ ਚੌਧਰੀ, ਯੂਥ ਵਿੰਗ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਬਖਸ਼ੀਵਾਲਾ,...
Advertisement
ਆਮ ਆਦਮੀ ਪਾਰਟੀ ਨੇ ਯੂਥ ਵਿੰਗ ਹਲਕਾ ਧੂਰੀ ਦਾ ਪ੍ਰਧਾਨ ਨੌਜਵਾਨ ਜਗਦੀਪ ਸਿੰਘ ਜੁੱਗ ਘਨੌਰ ਨੂੰ ਨਿਯੁਕਤ ਕੀਤਾ ਹੈ। ਧੂਰੀ ’ਚ ਇੱਕ ਭਰਵੀਂ ਮੀਟਿੰਗ ਦੌਰਾਨ ਪਹੁੰਚੇ ਡਾਇਰੈਕਟਰ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਸੰਜੀਵ ਚੌਧਰੀ, ਯੂਥ ਵਿੰਗ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਬਖਸ਼ੀਵਾਲਾ, ਜ਼ਿਲ੍ਹਾ ਪ੍ਰਧਾਨ ਮਾਲੇਰਕੋਟਲਾ ਸਰਪੰਚ ਜਗਵੀਰ ਸਿੰਘ ਤੇ ਯੂਥ ਆਗੂ ਦਲਜੀਤ ਸਿੰਘ ਘਰਾਚੋਂ ਨਵ-ਨਿਯੁਕਤ ਪ੍ਰਧਾਨ ਦਾ ਸਿਰੋਪਾ ਦੇ ਕੇ ਸਨਮਾਨ ਕੀਤਾ। ਜਗਦੀਪ ਸਿੰਘ ਜੁੱਗ ਘਨੌਰ ਨੇ ਆਪਣੀ ਨਿਯੁਕਤੀ ’ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ। ਇਸ ਮੌਕੇ ਮਨਜੀਤ ਸਿੰਘ ਘਨੌਰ ਖੁਰਦ, ਮਨਪ੍ਰੀਤ ਸਿੰਘ ਭਸੌੜ, ਰਣਜੋਤ ਸਿੰਘ ਕਾਂਝਲਾ, ਅਮਨਦੀਪ ਸਿੰਘ ਭੱਦਲਵੜ ਤੇ ਜਗਦੀਪ ਸਿੰਘ ਧੂਰੀ ਆਦਿ ਹਾਜ਼ਰ ਸਨ।
Advertisement
Advertisement