ਰੇਲਵੇ ਸਟੇਸ਼ਨ ਦੀ ਨਵੀਂ ਇਮਾਰਤ ਦਾ ਉਦਘਾਟਨ
ਉੱਤਰ ਰੇਲਵੇ ਦੇ ਅੰਬਾਲਾ ਡਿਵੀਜ਼ਨ ਦੇ ਡੀ ਆਰ ਐਮ ਵਿਨੋਦ ਭਾਟੀਆ ਨੇ ਧੂਰੀ ਰੇਲਵੇ ਸਟੇਸ਼ਨ ’ਤੇ ਰੇਲਵੇ ਪੁਲੀਸ ਦੇ ਰਹਿਣ ਲਈ ਤਿਆਰ ਇਮਾਰਤ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ ’ਤੇ ਜੀਆਰਪੀ ਜਵਾਨਾਂ ਲਈ 15 ਬੈੱਡਾਂ ਵਾਲੀ ਨਵੀਂ ਇਮਾਰਤ...
Advertisement
ਉੱਤਰ ਰੇਲਵੇ ਦੇ ਅੰਬਾਲਾ ਡਿਵੀਜ਼ਨ ਦੇ ਡੀ ਆਰ ਐਮ ਵਿਨੋਦ ਭਾਟੀਆ ਨੇ ਧੂਰੀ ਰੇਲਵੇ ਸਟੇਸ਼ਨ ’ਤੇ ਰੇਲਵੇ ਪੁਲੀਸ ਦੇ ਰਹਿਣ ਲਈ ਤਿਆਰ ਇਮਾਰਤ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ ’ਤੇ ਜੀਆਰਪੀ ਜਵਾਨਾਂ ਲਈ 15 ਬੈੱਡਾਂ ਵਾਲੀ ਨਵੀਂ ਇਮਾਰਤ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਜੀਆਰਪੀ ਰੇਲਵੇ ਦਾ ਇੱਕ ਅਹਿਮ ਅੰਗ ਹੈ ਤੇ ਇਨ੍ਹਾਂ ਨੂੰ ਚੰਗੀਆਂ ਸਹੂਲਤਾਂ ਦੇਣਾ ਰੇਲਵੇ ਦਾ ਫਰਜ਼ ਹੈ। ਇਸ ਮੌਕੇ ਸੀਨੀਅਰ ਡੀ ਓ ਐੱਮ ਰਾਹੁਲ ਕੁਮਾਰ, ਸੀਨੀਅਰ ਡੀ ਓ ਐਮ ਜੀ ਰਿਤਿਕਾ ਵਸ਼ਿਸ਼ਟ, ਸੀਨੀਅਰ ਡੀਸੀਐੱਮ ਨਵੀਨ ਝਾਅ, ਸੀਨੀਅਰ ਕਮਾਂਡੈਂਟ ਅਰੁਣ ਤ੍ਰਿਪਾਠੀ ਤੇ ਸਟੇਸ਼ਨ ਮਾਸਟਰ ਰਜਨੀਸ਼ ਕੁਮਾਰ ਆਦਿ ਹਾਜ਼ਰ ਸਨ।
Advertisement
Advertisement