ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਧੂਰੀ ਹਲਕੇ ’ਚ ਕਈ ਨਵੀਆਂ ਬਣ ਰਹੀਆਂ ਲਿੰਕ ਸੜਕਾਂ ਦੇ ਉਦਘਾਟਨ

ਮੁੱਖ ਮੰਤਰੀ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਉਣ ਲਈ ਯਤਨੀਸ਼ੀਲ: ਚੇਅਰਮੈਨ ਘੁੱਲੀ
Advertisement

ਬੀਰਬਲ ਰਿਸ਼ੀ

ਧੂਰੀ, 3 ਜੁਲਾਈ

Advertisement

ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੰਚਾਰਜ ਰਾਜਵੰਤ ਸਿੰਘ ਘੁੱਲੀ ਨੇ ਅੱਜ ਹਲਕੇ ਦੀਆਂ ਕਈ 12 ਫੁੱਟੀਆਂ ਨਵੀਂਆਂ ਲਿੰਕ ਸੜਕਾਂ ਦੇ ਉਪਰੋਥਲੀ ਉਦਘਾਟਨ ਕੀਤੇ। ਉਨ੍ਹਾਂ ਮੁਤਾਬਕ ਹਲਕੇ ਦੇ ਦੋ ਪਿੰਡਾਂ ਨੂੰ ਇੱਕ-ਦੂਜੇ ਨਾਲ ਮੇਲਦੇ ਕੱਚੇ ਰਸਤਿਆਂ ਨੂੰ ਸੜਕਾਂ ਦਾ ਰੂਪ ਦੇਣ ਸਬੰਧੀ ਲੋਕਾਂ ਦੀਆਂ ਚਿਰੋਕਣੀਆਂ ਮੰਗਾਂ ਨੂੰ ਪੂਰਾ ਕੀਤਾ ਗਿਆ ਹੈ।

ਸਰਪੰਚ ਜਸਵੀਰ ਕੌਰ ਭੁੱਲਰਹੇੜੀ ਤੇ ‘ਆਪ’ ਆਗੂ ਕਰਮਜੀਤ ਸਿੰਘ ਨੇ ਦੱਸਿਆ ਕਿ 97.42 ਲੱਖ ਦੀ ਲਾਗਤ ਨਾਲ ਭੁੱਲਰਹੇੜੀ ਤੋਂ ਮੀਰਹੇੜੀ, 1.12 ਕਰੋੜ ਦੀ ਲਾਗਤ ਨਾਲ ਭੁੱਲਰਹੇੜੀ ਤੋਂ ਮਹਿਸਮਪੁਰ, 76 ਲੱਖ ਦੀ ਲਾਗਤ ਨਾਲ ਭੁੱਲਰਹੇੜੀ ਤੋਂ ਬਿਆਸੀਆਂ ਦੇ ਸਤਸੰਗ ਭਵਨ ਤੱਕ ਤਕਰੀਬਨ ਤਿੰਨ-ਤਿੰਨ ਕਿੱਲੋਮੀਟਰ ਦੇ ਕੱਚੇ ਰਸਤਿਆਂ ਨੂੰ ਪੱਕਾ ਕਰਨ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ ਹੈ। ਇਸੇ ਤਰ੍ਹਾਂ ਮੀਮਸਾ ਤੇ ਚੀਮਾ ਡਰੇਨ ਨਾਲ ਲੱਗਦੇ ਰਸਤੇ ਨੂੰ ਅੱਗੇ ਢਢੋਗਲ-ਬਾਗੜੀਆਂ ਸੜਕ ਨਾਲ ਜੋੜਨ ਲਈ ਕੱਚੇ ਰਸਤੇ ’ਤੇ 1.90 ਕਰੋੜ ਦੀ ਲਾਗਤ ਨਾਲ ਬਣ ਰਹੀ ਸੜਕਾਂ ਦੇ ਉਦਘਾਟਨ ਕੀਤੇ ਗਏ। ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਜਨਤਕ ਇਕੱਠਾਂ ਦੌਰਾਨ ਕਿਹਾ ਹਲਕਾ ਧੂਰੀ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ਜ਼ਾਨੇ ਦਾ ਮੂੰਹ ਖੋਲ੍ਹਿਆ ਹੋਇਆ ਹੈ ਜਿਸ ਨਾਲ ਹਲਕੇ ਵਿੱਚ ਜਿੱਥੇ ਵੱਡੇ ਪ੍ਰਾਜੈਕਟ ਲਿਆਂਦੇ ਜਾ ਰਹੇ ਹਨ ਉੱਥੇ ਤਕਰੀਬਨ ਹਰ ਪਿੰਡ ਦੇ ਕੱਚੇ ਰਸਤਿਆਂ ’ਤੇ ਸੜਕਾਂ ਦੇ ਜਾਲ ਵਿਛਾਏ ਜਾ ਰਹੇ ਹਨ। ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਮੀਮਸਾ, ‘ਆਪ’ ਆਗੂ ਰਛਪਾਲ ਸਿੰਘ ਅਤੇ ਅਵਤਾਰ ਸਿੰਘ ਤਾਰੀ ਹਾਜ਼ਰ ਸਨ।

ਭੋਜੋਵਾਲੀ-ਸਾਰੋਂ ਸੜਕ ਦਾ ਨਾ ਹੋ ਸਕਿਆ ਉਦਘਾਟਨ

ਭੋਜੋਵਾਲੀ-ਸਾਰੋਂ ਸੜਕ ਦਾ ਅੱਜ ਰਸਮੀ ਉਦਘਾਟਨ ਸਬੰਧੀ ਪੈਦਾ ਹੋਈ ਧੜੇਬੰਦੀ ਕਾਰਨ ਮੌਕੇ ’ਤੇ ਰੱਦ ਹੋ ਗਿਆ। ਮਾਮਲੇ ਦੀ ਪਿੱਠ ਭੂਮੀ ਇਹ ਹੈ ਕਿ ਪਹਿਲਾਂ ਬੀਤੇ ਦਿਨ 2 ਜੁਲਾਈ ਨੂੰ ਇਸ ਸੜਕ ਦਾ ਉਦਘਾਟਨ ਕੀਤਾ ਜਾਣਾ ਸੀ ਪਰ ਮੁੱਖ ਮੰਤਰੀ ਦੇ ਓਐੱਸਡੀ ਸੁਖਬੀਰ ਸਿੰਘ ਸੁੱਖੀ ਦੀ ਧੂਰੀ ਆਮਦ ਕਾਰਨ ਚੇਅਰਮੈਨ ਨੂੰ ਇਹ ਪ੍ਰੋਗਰਾਮ ਮੌਕੇ ’ਤੇ ਰੱਦ ਕਰਨਾ ਪਿਆ। ਪਿੰਡ ਦੇ ਸਰਪੰਚ ਜਗਸੀਰ ਸਿੰਘ ਜੱਗਾ ਭੋਜੋਵਾਲੀ ਤੇ ਉਸ ਦੇ ਸਮਰਥਕਾਂ ਨੇ ਬੀਤੇ ਦਿਨ ਹੀ ਪਿੰਡ ਦੇ ਮਿਹਨਤਕਸ਼ ਦਲਿਤ ਪੰਚ ਜੀਵਨ ਸਿੰਘ ਤੋਂ ਰੀਬਨ ਕਟਵਾ ਕੇ ਕਰ ਦਿੱਤਾ ਸੀ। ਇਸ ਮਾਮਲੇ ਨੂੰ ਨਜਿੱਠਣ ਲਈ ਭਾਵੇਂ ਨਾਲ ਦੇ ਪਿੰਡ ਭਲਵਾਨ ਦੇ ਸਰਪੰਚ ਭਗਵਾਨ ਸਿੰਘ ਤੇ ਹੋਰਨਾਂ ਨੇ ਭੱਜ-ਨੱਠ ਕੀਤੀ ਪਰ ਗੱਲ ਕਿਸੇ ਤਣ-ਪੱਤਣ ਨਹੀਂ ਲੱਗ ਸਕੀ।

Advertisement