ਸਮਾਂ ਰਹਿੰਦਿਆਂ ਹੜ੍ਹ ਰੋਕੂ ਪ੍ਰਬੰਧ ਕੀਤੇ ਹੁੰਦਾ ਤਾਂ ਆਹ ਦਿਨ ਨਾ ਦੇਖਣੇ ਪੈਂਦੇ: ਰਾਹੁਲਇੰਦਰ
‘ਆਪ’ ਸਰਕਾਰ ’ਤੇ ਸੇਧੇ ਨਿਸ਼ਾਨੇ
Advertisement
ਸੂਬੇ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਭੱਠਲ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ ਕਿਸਾਨ ਸੈੱਲ ਦੇ ਨੈਸ਼ਨਲ ਕੋਆਰਡੀਨੇਟਰ ਨੇ ਇੱਥੇ ‘ਆਪ’ ਉੱਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਬੀਤੇ ਦਿਨ ਹਲਕੇ ਦੇ ਪਿੰਡ ਮਕੌਰਡ ਸਾਹਿਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਦਾ ਪ੍ਰੋਗਰਾਮ ਸੀ ਤਾਂ ਦਿਖਾਵੇ ਵਜੋਂ ਘੱਗਰ ਦਰਿਆ ਦੇ ਪੁਲ ’ਤੇ ਦੋ ਪੋਕਲੇਨ ਮਸ਼ੀਨਾਂ ਮੰਗਵਾ ਕੇ ਖੜ੍ਹੀਆਂ ਕਰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦਾ ਦੌਰਾ ਰੱਦ ਹੁੰਦਿਆਂ ਹੀ ਪੋਕਲੇਨ ਮਸ਼ੀਨਾਂ ਵੀ ਵਾਪਸ ਭੇਜ ਦਿੱਤੀਆਂ ਗਈਆਂ, ਜਿਸ ਤੋਂ ਸਪੱਸ਼ਟ ਹੈ ਕਿ ਸਰਕਾਰ ਫੋਟੋਆਂ ਖਿਚਵਾਉਣ ਲਈ ਡਰਾਮੇਬਾਜ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਹੜ੍ਹ ਰੋਕੂ ਪੁਖਤਾ ਪ੍ਰਬੰਧ ਕੀਤੇ ਹੁੰਦੇ ਤਾਂ ਅੱਜ ਲੋਕਾਂ ਨੂੰ ਇਹ ਦਿਨ ਨਾ ਦੇਖਣੇ ਪੈਂਦੇ।
ਉਨ੍ਹਾਂ ਕਿਹਾ ਕਿ ਸਰਕਾਰ ਹੁਣ ਵੀ ਇਸ਼ਤਿਹਾਰਾਂ ’ਤੇ ਕਰੋੜਾਂ ਰੁਪਏ ਖਰਚ ਕਰਨ ਦੀ ਬਜਾਏ ਡਰਾਮੇਬਾਜ਼ੀਆਂ ਛੱਡ ਕੇ ਇਹ ਪੈਸਾ ਹੜ੍ਹ ਪੀੜਤ ਲੋਕਾਂ ਨੂੰ ਦੇਵੇ। ਇਸ ਮੌਕੇ ਗੁਰਭੇਜ ਸਿੰਘ ਥੇੜੀ ਯੂਥ ਪ੍ਰਧਾਨ, ਸ਼ਿਵਜੀ ਸਿੰਘ ਸੰਗਤਪੁਰਾ, ਲਾਡੀ ਸਿੰਘ ਚੰਗਾਲੀਵਾਲਾ, ਹਨੀ ਸਿੰਘ ਚੰਗਾਲੀਵਾਲਾ, ਵਿਰਕ, ਮਹਿੰਦਰ ਸਿੰਘ ਪ੍ਰਧਾਨ ਮੂਨਕ, ਪੋਲੋਜੀਤ ਸਿੰਘ, ਈਸ਼ਵਰ ਮਕੋਰੜ ਸਾਹਿਬ, ਕੁਲਦੀਪ ਸਿੰਘ ਮਕੋਰੜ ਸਾਹਿਬ, ਮੋਹਣ ਗਿਰ, ਅਮਰੀਕ ਚਾਦੂ, ਜੈ ਸਿੰਘ ਨੰਬਰਦਾਰ, ਦਲਜੀਤ ਸਿੰਘ ਵਿਰਕ ਡਸਕਾ ਮੀਡੀਆ ਸਲਾਹਕਾਰ ਰਾਹੁਲਇੰਦਰ ਸਿੰਘ ਸਿੱਧੂ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ।
Advertisement
Advertisement