ਸ਼ੂਟਿੰਗ ਮੁਕਾਬਲਿਆਂ ’ਚ ਹਾਈਫਨ ਅਕੈਡਮੀ ਦਾ ਸ਼ਾਨਦਾਰ ਪ੍ਰਦਰਸ਼ਨ
ਖੇਤਰ ਦੀ ਹਾਈਫਨ ਸ਼ੂਟਿੰਗ ਅਕੈਡਮੀ ਦੇ ਖਿਡਾਰੀਆਂ ਨੇ ਸੰਗਰੂਰ ’ਚ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਕੈਡਮੀ ਦੇ ਕੋਚ ਲੈਫਟੀਨੈਂਟ ਦਵਿੰਦਰ ਸਿੰਘ ਨੇ ਦੱਸਿਆ ਕਿ 10 ਮੀਟਰ ਰਾਈਫਲ ਮੁਕਾਬਲਿਆਂ ਵਿੱਚ ਅੰਡਰ-14 ’ਚ ਲੜਕਿਆਂ ਦੇ ਓਪਨ ਸਾਈਟ ਮੁਕਾਬਲਿਆਂ ਵਿੱਚ...
Advertisement
ਖੇਤਰ ਦੀ ਹਾਈਫਨ ਸ਼ੂਟਿੰਗ ਅਕੈਡਮੀ ਦੇ ਖਿਡਾਰੀਆਂ ਨੇ ਸੰਗਰੂਰ ’ਚ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਕੈਡਮੀ ਦੇ ਕੋਚ ਲੈਫਟੀਨੈਂਟ ਦਵਿੰਦਰ ਸਿੰਘ ਨੇ ਦੱਸਿਆ ਕਿ 10 ਮੀਟਰ ਰਾਈਫਲ ਮੁਕਾਬਲਿਆਂ ਵਿੱਚ ਅੰਡਰ-14 ’ਚ ਲੜਕਿਆਂ ਦੇ ਓਪਨ ਸਾਈਟ ਮੁਕਾਬਲਿਆਂ ਵਿੱਚ ਫਤਿਹਵੀਰ ਸਿੰਘ ਨੇ ਸੋਨ ਤਗ਼ਮਾ ਅਤੇ ਲਕਸ਼ ਭੁਟਨੀ ਨੇ ਚਾਂਦੀ ਅਤੇ ਜਸਕਰਨ ਸਿੰਘ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਕੁੜੀਆਂ ਦੇ ਓਪਨ ਸਾਈਟ ਮੁਕਾਬਲਿਆਂ ਵਿੱਚ ਸਰਵੀਨ ਰਾਜਪੂਤ ਨੇ ਸੋਨ ਤਗ਼ਮਾ, ਸਨੇਹਪ੍ਰੀਤ ਕੌਰ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਹੈ। ਇਸੇ ਤਰ੍ਹਾਂ ਕੁੜੀਆਂ ਦੇ ਪੀਪ ਸਾਈਡ ਮੁਕਾਬਲਿਆਂ ਵਿੱਚ ਦ੍ਰਿਸ਼ਟੀ ਗੋਇਲ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਅੰਡਰ-17 ਵਿੱਚ ਸਮਰੱਥ ਸਿੰਘ ਥਿੰਦ ਨੇ ਲਗਾਤਾਰ ਤੀਜੇ ਸਾਲ ਵੀ ਗੋਲਡ ਮੈਡਲ ਜਿੱਤਿਆ। ਕੁੜੀਆਂ ਦੇ ਪਿਸਟਲ ਮੁਕਾਬਲੇ ਵਿੱਚ ਅਸਮੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅਤੇ ਅੰਡਰ-19 ਦੇ ਓਪਨ ਸਾਈਟ ਵਿੱਚ ਰਣਬੀਰ ਕੌਸ਼ਲ ਨੇ ਸਿਲਵਰ ਮੈਡਲ ਅਤੇ ਆਰਵਿੰਦਰ ਸਿੰਘ ਚਹਿਲ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਅਕੈਡਮੀ ਦੇ ਡਾਇਰੈਕਟਰ ਕੋਚ ਲੈਫਟੀਨੈਂਟ ਦਵਿੰਦਰ ਸਿੰਘ ਨੇ ਬੱਚਿਆਂ ਨੂੁੰ ਅੱਗੇ ਆਉਣ ਵਾਲੀਆਂ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਧੂਰੀ ਸ਼ਹਿਰ ਦੇ ਅਮਿਤ ਬਾਂਸਲ, ਮਨਦੀਪ ਸਿੰਘ ਬੇਨੜਾ, ਸੁਰਿੰਦਰ ਪਾਲ ਸ਼ਰਮਾ, ਮਾਸਟਰ ਕੁਲਦੀਪ ਸਿੰਘ ਤੇ ਮਾਸਟਰ ਕੁਲਵੰਤ ਸਿੰਘ ਆਦਿ ਨੇ ਬੱਚਿਆਂ ਨੂੰ ਵਧਾਈ ਦਿੱਤੀ।
Advertisement
Advertisement