ਸੋਨ ਤਗ਼ਮਾ ਜੇਤੂ ਖਿਡਾਰੀ ਦਾ ਸਨਮਾਨ
ਨਵਾਂਸ਼ਹਿਰ ’ਚ ਹੋਏ ਰਾਜ ਪੱਧਰੀ ਜੂਨੀਅਰ ਸਟੇਟ ਕਿੱਕ ਬਾਕਸਿੰਗ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤ ਕੇ ਪਰਤੇ ਹੋਣਹਾਰ ਖਿਡਾਰੀ ਹਯਾਨ ਅਲੀ ਖਾਨ ਦਾ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਥੋਆ ਵਿੱਚ ਸਕੂਲ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਚਰਨਜੀਤ ਵਾਤਿਸ਼ ਦੀ...
Advertisement
ਨਵਾਂਸ਼ਹਿਰ ’ਚ ਹੋਏ ਰਾਜ ਪੱਧਰੀ ਜੂਨੀਅਰ ਸਟੇਟ ਕਿੱਕ ਬਾਕਸਿੰਗ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤ ਕੇ ਪਰਤੇ ਹੋਣਹਾਰ ਖਿਡਾਰੀ ਹਯਾਨ ਅਲੀ ਖਾਨ ਦਾ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਥੋਆ ਵਿੱਚ ਸਕੂਲ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਚਰਨਜੀਤ ਵਾਤਿਸ਼ ਦੀ ਅਗਵਾਈ ਹੇਠ ਅਧਿਆਪਕਾਂ ਲੈਕਚਰਾਰ ਗੁਰਪ੍ਰੀਤ ਸਿੰਘ ਜਵੰਧਾ, ਲਖਵਿੰਦਰ ਸਿੰਘ, ਅੰਮ੍ਰਿਤ ਸਿੰਘ, ਨਪਿੰਦਰ ਸਿੰਘ, ਇਰਸ਼ਾਦ ਅਹਿਮਦ, ਪ੍ਰਵੇਜ਼ ਨਿਸ਼ਾਰ, ਪਰਮਿੰਦਰ ਸਿੰਘ, ਗੁਰਮੀਤ ਸਿੰਘ, ਬਲਤੇਜ ਸਿੰਘ, ਰਾਜਵਿੰਦਰ ਕੌਰ, ਹਰਪਰੀਤ ਕੌਰ ਤੇ ਜ਼ਰੀਨਾ ਆਦਿ ਨੇ ਵਿਦਿਆਰਥੀ ਹਿਯਾਨ ਅਲੀ ਖਾਨ ਦਾ ਨਿੱਘਾ ਸਵਾਗਤ ਕਰਦਿਆਂ ਉਸ ਦੇ ਸੁਨਹਿਰੇ ਭਵਿੱਖ ਲਈ ਦੁਆ ਕੀਤੀ। ਪ੍ਰਿੰਸੀਪਲ ਚਰਨਜੀਤ ਵਾਤਿਸ਼ ਨੇ ਹਯਾਨ ਅਲੀ ਖਾਨ ਯਾਦਗਾਰੀ ਚਿੰਨ੍ਹ ਨਾਲ ਸਨਮਾਨ ਕੀਤਾ।
Advertisement
Advertisement