ਡਿਊਟੀ ਦੌਰਾਨ ਹੋਮਗਾਰਡ ਜਵਾਨ ਦੀ ਮੌਤ
ਸਦਰ ਥਾਣੇ ਅਧੀਨ ਪੈਂਦੇ ਪਿੰਡ ਮਵੀਕਲਾ ਚੌਂਕੀ ’ਚ ਤਾਇਨਾਤ ਹੋਮਗਾਰਡ ਜਵਾਨ ਸੰਜੀਵ ਕੁਮਾਰ ਦੀ ਅਚਾਨਕ ਮੌਤ ਹੋ ਗਈ। ਉਸ ਦੀ ਲਾਸ਼ ਦਾ ਸਿਵਲ ਹਸਪਤਾਲ ’ਚ ਪੋਸਟਮਾਰਟਮ ਕਰਵਾਇਆ ਗਿਆ। ਮਵੀ ਕਲਾਂ ਪੁਲੀਸ ਚੌਕੀ ਮੁੱਖੀ ਹਰਦੀਪ ਸਿੰਘ ਨੇ ਦੱਸਿਆ ਕਿ ਸੰਜੀਵ ਕੁਮਾਰ...
Advertisement
ਸਦਰ ਥਾਣੇ ਅਧੀਨ ਪੈਂਦੇ ਪਿੰਡ ਮਵੀਕਲਾ ਚੌਂਕੀ ’ਚ ਤਾਇਨਾਤ ਹੋਮਗਾਰਡ ਜਵਾਨ ਸੰਜੀਵ ਕੁਮਾਰ ਦੀ ਅਚਾਨਕ ਮੌਤ ਹੋ ਗਈ। ਉਸ ਦੀ ਲਾਸ਼ ਦਾ ਸਿਵਲ ਹਸਪਤਾਲ ’ਚ ਪੋਸਟਮਾਰਟਮ ਕਰਵਾਇਆ ਗਿਆ। ਮਵੀ ਕਲਾਂ ਪੁਲੀਸ ਚੌਕੀ ਮੁੱਖੀ ਹਰਦੀਪ ਸਿੰਘ ਨੇ ਦੱਸਿਆ ਕਿ ਸੰਜੀਵ ਕੁਮਾਰ (ਹਰਿਆਣਾ) ਕੁਝ ਸਮੇਂ ਤੋਂ ਇਸ ਪੁਲੀਸ ਚੌਂਕੀ ਵਿੱਚ ਤਾਇਨਾਤ ਸੀ। ਅੱਜ ਸਵੇਰੇ ਵੀ ਡਿਊਟੀ ’ਤੇ ਅਚਾਨਕ ਬੇਹੋਸ਼ ਹੋਣ ਦੀ ਜਾਣਕਾਰੀ ਮਿਲਦਿਆਂ ਹੀ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।
Advertisement
Advertisement
