ਹਾਕੀ ਟੀਮ ਨੇ ਸੋਨ ਤਗ਼ਮਾ ਜਿੱਤਿਆ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਜਲੀ ਵਿੱਚ 18-19 ਅਗਸਤ ਨੂੰ 17 ਸਾਲ ਉਮਰ ਵਰਗ ਦੇ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰੀ ਹਾਕੀ ਮੁਕਾਬਲਿਆਂ ਵਿੱਚੋਂ ਭਵਾਨੀਗੜ੍ਹ ਦੀ ਟੀਮ ਨੇ ਫਾਈਨਲ ਵਿੱਚ ਸੰਗਰੂਰ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਸਬੰਧੀ ਕੋਚ...
Advertisement
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਜਲੀ ਵਿੱਚ 18-19 ਅਗਸਤ ਨੂੰ 17 ਸਾਲ ਉਮਰ ਵਰਗ ਦੇ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰੀ ਹਾਕੀ ਮੁਕਾਬਲਿਆਂ ਵਿੱਚੋਂ ਭਵਾਨੀਗੜ੍ਹ ਦੀ ਟੀਮ ਨੇ ਫਾਈਨਲ ਵਿੱਚ ਸੰਗਰੂਰ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਸਬੰਧੀ ਕੋਚ ਜਤਿੰਦਰ ਸਿੰਘ ਬਿੱਲੂ, ਡੀਪੀਈ ਰਛਪਾਲ ਸਿੰਘ ਨਦਾਮਪੁਰ ਅਤੇ ਡੀਪੀਈ ਅਮਨਜੋਤ ਸਿੰਘ ਨੇ ਦੱਸਿਆ ਕਿ ਕਿਰਤਪ੍ਰੀਤ ਸੱਗੂ ਦੀ ਕਪਤਾਨੀ ਹੇਠ ਭਵਾਨੀਗੜ੍ਹ ਦੀ ਟੀਮ ਨੇ ਛਾਜਲੀ ਵਿੱਚ ਜ਼ਿਲ੍ਹਾ ਭਰ ਵਿੱਚੋਂ ਆਈਆਂ 7 ਜ਼ੋਨਾਂ ਦੀਆਂ ਟੀਮਾਂ ਵਿਚਕਾਰ ਮੁਕਾਬਲਿਆਂ ਵਿੱਚੋਂ ਫਾਈਨਲ ਵਿੱਚ ਸੰਗਰੂਰ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤਿਆ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹਾ ਸੰਗਰੂਰ ਦੀ ਟੀਮ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਭਾਗ ਲਵੇਗੀ।
Advertisement
Advertisement