ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰੀ ਮੀਂਹ ਕਾਰਨ ਸ਼ੈਲਰ ਦੀ 140 ਫੁੱਟ  ਲੰਮੀ ਕੰਧ ਡਿੱਗੀ 

ਬੀਤੀ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਇੱਥੋਂ ਨੇੜਲੇ ਪਿੰਡ ਢੀਂਡਸਾ ਰੋਡ ਭਟਾਲ ਖੁਰਦ ਵਿਖੇ ਸਥਿਤ ਰਾਈਸ ਸ਼ੈਲਰ ਸ੍ਰੀ ਰਘੁਵੀਰ ਰਾਈਸ ਮਿਲ ਦੀ ਕੰਧ ਨੁਕਸਾਨੀ ਗਈ ਹੈ। ਇਸ ਸਬੰਧੀ ਰਾਈਸ ਮਿੱਲ ਦੇ ਮਾਲਕ ਅਵੀਨਵ ਗੋਇਲ ਨੇ ਦੱਸਿਆ ਕਿ...
Advertisement

ਬੀਤੀ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਇੱਥੋਂ ਨੇੜਲੇ ਪਿੰਡ ਢੀਂਡਸਾ ਰੋਡ ਭਟਾਲ ਖੁਰਦ ਵਿਖੇ ਸਥਿਤ ਰਾਈਸ ਸ਼ੈਲਰ ਸ੍ਰੀ ਰਘੁਵੀਰ ਰਾਈਸ ਮਿਲ ਦੀ ਕੰਧ ਨੁਕਸਾਨੀ ਗਈ ਹੈ। ਇਸ ਸਬੰਧੀ ਰਾਈਸ ਮਿੱਲ ਦੇ ਮਾਲਕ ਅਵੀਨਵ ਗੋਇਲ ਨੇ ਦੱਸਿਆ ਕਿ ਇਸ ਮਹੋਲੇਧਾਰ ਮੀਂਹ ਕਾਰਨ ਤਕਰੀਬਨ 140 ਫੁੱਟ ਲੰਬੀ ਕੰਧ ਡਿੱਗ ਗਈ ਹੈ, ਜਿਸ ਕਾਰਨ ਉਨ੍ਹਾਂ ਦਾ 3 ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ ਹੈ। ਉਨਾਂ ਦੱਸਿਆ ਕਿ ਅਗਲੇ ਮਹੀਨੇ ਝੋਨੇ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ। ਪਰ ਇਸ ਕੁਦਰਤੀ  ਆਫ਼ਤ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਉਨਾਂ ਸਰਕਾਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਾਡੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।

Advertisement
Advertisement