ਸੁਨਾਮ ’ਚ ਡਟੀਆਂ ਸਿਹਤ ਵਿਭਾਗ ਦੀਆਂ ਟੀਮਾਂ
ਘਰ-ਘਰ ਜਾ ਕੇ ਸਰਵੇ ਤੋਂ ਇਲਾਵਾ ਫੌਗਿੰਗ ਤੇ ਸਪਰੇਅ ਦਾ ਛਿੜਕਾਅ ਜਾਰੀ
Advertisement
ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਸੰਗਰੂਰ ਡਾ. ਅਮਰਜੀਤ ਕੌਰ ਦੀ ਅਗਵਾਈ ਵਿੱਚ ਸੁਨਾਮ ਵਿਖੇ ਸਿਹਤ ਟੀਮਾਂ ਵੱਲੋਂ ਬੁਖਾਰ ਸਰਵੇਖਣ ਲਈ ਘਰ-ਘਰ ਜਾ ਕੇ ਗਤੀਵਿਧੀਆਂ ਨਿਰੰਤਰ ਜਾਰੀ ਹਨ ਅਤੇ ਫੌਗਿੰਗ ਅਤੇ ਸਪਰੇਅ ਵੀ ਨਿਰੰਤਰ ਜਾਰੀ ਹੈ।
ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਸ਼ਹਿਰ ਵਿੱਚ ਬੁਖ਼ਾਰ ਦੇ ਕੁਝ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ’ਤੇ ਸਿਹਤ ਵਿਭਾਗ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਵੱਖ ਵੱਖ ਤਰ੍ਹਾਂ ਦੀਆਂ ਟੀਮਾਂ ਦਾ ਗਠਨ ਕੀਤਾ। ਇਹ ਟੀਮਾਂ ਲੋਕਾਂ ਨੂੰ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ ਅਤੇ ਘਰ-ਘਰ ਜਾ ਕੇ ਸਰਵੇ ਵੀ ਕੀਤਾ ਜਾ ਰਿਹਾ ਹੈ। ਵੱਖ ਵੱਖ ਵਾਰਡਾਂ ’ਚ ਸਪਰੇ ਅਤੇ ਫੌਗਿੰਗ ਵੀ ਕੀਤੀ ਜਾ ਰਹੀ ਹੈ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਉਪਾਸਨਾ ਬਿੰਦਰਾ ਅਤੇ ਕਾਰਜਕਾਰੀ ਐੱਸਐੱਮਓ ਡਾ. ਅਮਿਤ ਸਿੰਗਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਸਿਹਤ ਸਬੰਧੀ ਸਮੱਸਿਆ ਸਾਹਮਣੇ ਆਉਣ ’ਤੇ ਸਰਕਾਰੀ ਸਿਹਤ ਕੇਂਦਰ ਨਾਲ ਤਾਲਮੇਲ ਕੀਤਾ ਜਾਵੇ। ਇਸ ਮੌਕੇ ਡਾ. ਪ੍ਰਭਜੋਤ ਸਿੰਘ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਕਰਨੈਲ ਸਿੰਘ, ਸਮੂਹ ਸਿਹਤ ਸਟਾਫ, ਆਸ਼ਾ ਅਤੇ ਨਰਸਿੰਗ ਸਿੱਖਿਆਰਥਣਾਂ ਹਾਜ਼ਰ ਸਨ।
Advertisement
Advertisement