ਭਾਕਿਯੂ ਉਗਰਾਹਾਂ ਇਕਾਈ ਘਰਾਚੋਂ ਦੇ ਹਰਜਿੰਦਰ ਸਿੰਘ ਘਰਾਚੋਂ ਪ੍ਰਧਾਨ ਬਣੇ
ਇਜਲਾਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ 25 ਜੁਲਾਈ ਨੂੰ ਸੰਗਰੂਰ ਵਿਖੇ ਜ਼ਬਰ ਵਿਰੋਧੀ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਆਗੂਆ ਨੇ ਦੱਸਿਆ ਕਿ ਜਥੇਬੰਦੀ ਦੇ ਵਿਧਾਨ ਅਤੇ ਸਵਿਧਾਨ ਬਾਰੇ ਜਾਣਕਾਰੀ ਦਿੱਤੀ। ਇਸ ਉਪਰੰਤ ਸਰਬਸੰਮਤੀ ਨਾਲ ਇਕਾਈ ਪ੍ਰਧਾਨ ਹਰਜਿੰਦਰ ਸਿੰਘ, ਜਰਨਲ ਸਕੱਤਰ ਰਘਬੀਰ ਸਿੰਘ, ਖਜਾਨਚੀ ਸਤਵਿੰਦਰ ਸਿੰਘ ਕਾਲਾ, ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਹਮੀਰ ਪੱਤੀ, ਮੀਤ ਪ੍ਰਧਾਨ ਗੁਰਮੇਲ ਸਿੰਘ ਨੰਬਰਦਾਰ ਅਤੇ ਮੀਤ ਪ੍ਰਧਾਨ ਬਲਵੀਰ ਸਿੰਘ ਖਾਲਸਾ, ਪ੍ਰਚਾਰਕ ਸਕੱਤਰ ਮੇਜਰ ਸਿੰਘ ਤੇ ਇਕਬਾਲ ਸਿੰਘ, ਪ੍ਰੈੱਸ ਸਕੱਤਰ ਗੁਰਦੀਪ ਸਿੰਘ ਕਾਲਾ ਅਤੇ ਗੁਰਧਿਆਨ ਸਿੰਘ ਹੈਪੀ, ਸੰਗਠਨ ਸਕੱਤਰ ਕਰਮਾਂ ਸਿੰਘ ਅਤੇ ਹਰਮਿੰਦਰ ਸਿੰਘ, ਸਹਾਇਕ ਸਕੱਤਰ ਕਸ਼ਮੀਰ ਸਿੰਘ, ਭਿੰਦਰ ਸਿੰਘ ਜਤਿੰਦਰ ਸਿੰਘ ਲਾਲੀ, ਮਾਘ ਸਿੰਘ, ਸਲਾਹਕਾਰ ਰਘਵੀਰ ਸਿੰਘ, ਬਿੱਕਰ ਸਿੰਘ, ਬਲਜੀਤ ਸਿੰਘ, ਜੀਤ ਸਿੰਘ, ਨਾਹਰ ਸਿੰਘ, ਦਲਜੀਤ ਸਿੰਘ, ਅਵਤਾਰ ਸਿੰਘ, ਹਰਬੰਸ ਸਿੰਘ ਚੁਣੇ ਗਏ। ਇਸ ਤੋਂ ਇਲਾਵਾ 51 ਮੈਂਬਰੀ ਪਿੰਡ ਕਮੇਟੀ ਚੁਣੀ ਗਈ। ਇਸੇ ਦੌਰਾਨ ਅੱਜ ਹੀ ਪਿੰਡ ਇਕਾਈ ਵਿੱਚ ਔਰਤਾਂ ਦੀ ਨਵੀਂ ਕਮੇਟੀ ਚੁਣੀ ਗਈ। ਜਿਸਦੀ ਪ੍ਰਧਾਨ ਮਾਤਾ ਦਲਜੀਤ ਕੌਰ, ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਕੌਰ, ਮੀਤ ਪ੍ਰਧਾਨ ਪਰਮਜੀਤ ਕੌਰ, ਮੀਤ ਪ੍ਰਧਾਨ ਬਲਵੀਰ ਕੌਰ, ਪ੍ਰਚਾਰ ਸਕੱਤਰ ਲਾਭ ਕੌਰ, ਸੰਗਠਨ ਸਕੱਤਰ ਤੇਜ ਕੌਰ, ਸਲਾਹਕਾਰ ਚਰਨਜੀਤ ਕੌਰ, ਰਾਜ ਕੌਰ, ਬਲਜਿੰਦਰ ਕੌਰ, ਜਸਵਿੰਦਰ ਕੌਰ ਅਤੇ ਪ੍ਰੈਸ ਸਕੱਤਰ ਪੂਜਾ ਕੌਰ ਚੁਣੇ ਗਏ। ਔਰਤਾਂ ਦੀ ਵੀ 51 ਮੈਂਬਰੀ ਕਮੇਟੀ ਚੁਣੀ ਗਈ।