ਹਰਦੀਪ ਦੌਲਤਪੁਰ ਨੇ ਜ਼ਿਲ੍ਹਾ ਪ੍ਰਧਾਨ ਲਈ ਦਾਅਵਾ ਠੋਕਿਆ
ਪੰਜਾਬ ਕਾਂਗਰਸ ਕਿਸਾਨ ਵਿੰਗ ਦੇ ਜਨਰਲ ਸਕੱਤਰ ਅਤੇ ਪ੍ਰਦੇਸ਼ ਕਾਂਗਰਸ ਦੇ ਡੈਲੀਗੇਟ ਮੈਂਬਰ ਹਰਦੀਪ ਸਿੰਘ ਦੌਲਤਪੁਰ ਨੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਲਈ ਆਪਣੀ ਉਮੀਦਵਾਰੀ ਪੇਸ਼ ਕਰ ਦਿੱਤੀ ਹੈ। ਇਸ ਸਬੰਧੀ ਉਨ੍ਹਾਂ ਸੰਗਠਨ ਸਿਰਜਣ ਪ੍ਰੋਗਰਾਮ ਤਹਿਤ ਸਾਬਕਾ ਮੰਤਰੀ ਅਤੇ ਆਲ ਇੰਡੀਆ...
Advertisement
ਪੰਜਾਬ ਕਾਂਗਰਸ ਕਿਸਾਨ ਵਿੰਗ ਦੇ ਜਨਰਲ ਸਕੱਤਰ ਅਤੇ ਪ੍ਰਦੇਸ਼ ਕਾਂਗਰਸ ਦੇ ਡੈਲੀਗੇਟ ਮੈਂਬਰ ਹਰਦੀਪ ਸਿੰਘ ਦੌਲਤਪੁਰ ਨੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਲਈ ਆਪਣੀ ਉਮੀਦਵਾਰੀ ਪੇਸ਼ ਕਰ ਦਿੱਤੀ ਹੈ। ਇਸ ਸਬੰਧੀ ਉਨ੍ਹਾਂ ਸੰਗਠਨ ਸਿਰਜਣ ਪ੍ਰੋਗਰਾਮ ਤਹਿਤ ਸਾਬਕਾ ਮੰਤਰੀ ਅਤੇ ਆਲ ਇੰਡੀਆ ਕਾਂਗਰਸ ਦੇ ਨਿਗਰਾਨ ਜਗਦੀਸ਼ ਚੰਦਰ ਜਾਗੜ ਕੋਲ ਆਪਣੀ ਫਾਈਲ ਜਮ੍ਹਾਂ ਕਰਵਾਈ ਹੈ। ਦਾਅਵਾ ਕਰਨ ਵਾਲੇ ਹਰਦੀਪ ਸਿੰਘ ਦੌਲਤਪੁਰ ਨੇ ਜ਼ੋਰ ਦਿੱਤਾ ਹੈ ਕਿ ਉਹ ਦਿਨ-ਰਾਤ ਇੱਕ ਕਰਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਨ। ਦੱਸਣਯੋਗ ਹੈ ਕਿ ਹਰਦੀਪ ਸਿੰਘ ਦੌਲਤਪੁਰ ਨੇ ਆਮ ਆਦਮੀ ਪਾਰਟੀ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਹਲਕਾ ਧੂਰੀ ਵਿੱਚ ਕਰੀਬ ਇੱਕ ਹਜ਼ਾਰ ਟਰੈਕਟਰਾਂ ਨਾਲ ਟਰੈਕਟਰ ਮਾਰਚ ਕੀਤਾ ਸੀ। ਇਸ ਮਾਰਚ ਨੇ ਪੰਜਾਬ ਵਿੱਚ ਨਵੀਆ ਚਰਚਾਵਾਂ ਨੂੰ ਜਨਮ ਦਿੱਤਾ ਅਤੇ ਲੋਕਾਂ ਵਿੱਚ ਖੇਤੀਬਾੜੀ ਅਤੇ ਕਿਸ਼ਾਨ ਹੱਕਾਂ ਬਾਰੇ ਚਰਚਾ ਨੂੰ ਤੇਜ਼ ਕੀਤਾ।
Advertisement
Advertisement