ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਨੀ ਸੱਜਣਾਂ ਦਾ ਸਨਮਾਨ
ਮਾਲੇਰਕੋਟਲਾ, 30 ਮਾਰਚ
ਨਵਾਬ ਮਾਲੇਰਕੋਟਲਾ ਵੱਲੋਂ ਦਾਨ ਕੀਤੀ ਗਈ 27 ਬਿੱਘੇ ਜ਼ਮੀਨ ’ਤੇ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਵੱਲੋਂ ਬਣਾਏ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲੇਰਕੋਟਲਾ ਵਿਖੇ ਕਰਵਾਏ ਤਿੰਨ ਰੋਜ਼ਾ ਗੁਰਮਤਿ ਸਮਾਗਮਾਂ ਦੇ ਆਖ਼ਰੀ ਦਿਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਘੁੰਮਣ ਦੀ ਅਗਵਾਈ ਹੇਠ ਉਨ੍ਹਾਂ ਸਿੱਖ ਸ਼ਖ਼ਸੀਅਤਾਂ ਨੂੰ ਸਨਮਾਨਿਆ, ਜਿਨ੍ਹਾਂ ਨੇ ਗੁਰੂ ਘਰ ਦੇ ਨਵੇਂ ਦਰਬਾਰ ਹਾਲ ਦੀ ਕਾਰ ਸੇਵਾ ਲਈ ਦਸਵੰਧ ਕੱਢਿਆ। ਇਨ੍ਹਾਂ ਸਾਬਕਾ ਚੇਅਰਮੈਨ ਜਥੇਦਾਰ ਮੇਘ ਸਿੰਘ ਗੁਆਰਾ, ਜਸਵੀਰ ਸਿੰਘ ਦਿਓਲ, ਸਾਹਿਬਜ਼ਾਦਾ ਟਰੱਸਟ ਦੇ ਵਾਇਸ ਪ੍ਰਧਾਨ ਅਮਰਿੰਦਰ ਸਿੰਘ ਮੰਡੀਆਂ, ਕੁਲਵੰਤ ਸਿੰਘ ਗੱਜਣਮਾਜਰਾ, ਵਿਧਾਇਕ ਡਾ. ਜ਼ਮੀਲ ਉਰ ਰਹਿਮਾਨ ਦੇ ਪੀਏ ਸਰਪੰਚ ਗੁਰਮੁੱਖ ਸਿੰਘ ਖਾਨਪੁਰ, ਨੰਬਰਦਾਰ ਜਤਿੰਦਰ ਸਿੰਘ ਮਹੋਲੀ, ਕੁਲਜਿੰਦਰ ਸਿੰਘ ਚੀਮਾ, ਮਨਸ਼ਾਂਤ ਸਿੰਘ ਜਲਾਲਾਬਾਦ, ਪ੍ਰਿੰਸੀਪਲ ਬਲਜੀਤ ਸਿੰਘ ਟਿਵਾਣਾ, ਹਰਦੀਪ ਸਿੰਘ ਮੰਡੀਆਂ, ਲਖਵੀਰ ਸਿੰਘ ਸਰਵਰਪੁਰ, ਪ੍ਰਿੰਸੀਪਲ ਜੰਗ ਸਿੰਘ ਨਾਰੋਮਾਜਰਾ, ਹਰਬੰਸ ਸਿੰਘ ਮੁਹੰਮਦਗੜ੍ਹ ਅਤੇ ਸ੍ਰੀ ਰਾਹੁਲ ਸਿੰਗਲਾ ਸ਼ਾਮਲ ਸਨ। ਇਸ ਤੋਂ ਪਹਿਲਾਂ ਸੰਤ ਮੋਹਣ ਸਿੰਘ ਭਿੰਡਰਾਂ ਵਾਲਿਆਂ ਦੀ ਯਾਦ ਅਤੇ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਜਨਮ ਦਿਨ ਨੂੰ ਸਮਰਪਿਤ ਕਰਵਾਏ ਗਏ ਤਿੰਨ ਰੋਜਾ ਗੁਰਮਤਿ ਸਮਾਗਮਾਂ ਦੇ ਆਖਰੀ ਦਿਨ 50 ਤੋਂ ਵੱਧ ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਮ੍ਰਿਤਪਾਨ ਕੀਤਾ।
ਸਮਾਗਮਾਂ ਦੌਰਾਨ ਸੰਤ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ, ਭਾਈ ਕੁਲਵੰਤ ਸਿੰਘ (ਜਥਾ ਭਿੰਡਰਾਂ), ਬਾਬਾ ਕਰਮਜੀਤ ਸਿੰਘ ਸ੍ਰੀ ਮਸਤੂਆਣਾ ਸਾਹਿਬ, ਭਾਈ ਰਾਜਦੀਪ ਸਿੰਘ ਜਥਾ ਮੰਡੀਆਂ, ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਸੰਤ ਜਗਜੀਤ ਸਿੰਘ ਚੀਮਾ ਸਾਹਿਬ, ਬੀਬੀ ਕੁਲਵੰਤ ਕੌਰ ਰਾਏਪੁਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਭਾਈ ਸੁਖਬੀਰ ਸਿੰਘ ਫਲੌਂਡ ਤੇ ਭਾਈ ਚਰਨਪ੍ਰੀਤ ਸਿੰਘ ਮਾਹੋਰਾਣਾ ਨੇ ਹਾਜ਼ਰੀ ਲਵਾਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਬੀਬੀ ਕਰਮਜੀਤ ਕੌਰ ਮੰਡੀਆਂ, ਮੀਤ ਪ੍ਰਧਾਨ ਭਾਈ ਅਮਰੀਕ ਸਿੰਘ ਬਜਾਜ, ਭਾਈ ਬਹਾਦਰ ਸਿੰਘ ਭੂਦਨ, ਵਾਇਸ ਪ੍ਰਿੰਸੀਪਲ ਪਰਮਜੀਤ ਸਿੰਘ ਚੀਮਾਂ, ਬੀਬੀ ਚਰਨਜੀਤ ਕੌਰ ਪੰਧੇਰ, ਗਿਆਨੀ ਅਮਰ ਸਿੰਘ ਦਸਮੇਸ਼ ਕੰਬਾਈਨਜ, ਇੰਦਰਜੀਤ ਸਿੰਘ ਮੁੰਡੇ ਕੇ.ਐਸ. ਕੰਬਾਈਨਜ, ਡਾ. ਬਲਜਿੰਦਰ ਸਿੰਘ ਚੱਕ, ਦਿਨੇਸ਼ ਕੁਮਾਰ, ਮਨੋਜ ਉਪਲ, ਗੁਰਚਰਨ ਸਿੰਘ, ਅਸ਼ਿਵੰਦਰ ਸਿੰਘ ਫੂਡ ਸਪਲਾਈ, ਹਾਕਮ ਸਿੰਘ ਚੱਕ, ਸ੍ਰੀ ਪਿੰਕੂ ਸਿੰਗਲਾ, ਅਤੇ ਬਹਾਦਰ ਸਿੰਘ ਭੂਦਨ ਹਾਜ਼ਰ ਸਨ।