ਵਿਰਾਸਤੀ ਮੇਲੇ ’ਚ ਸ਼ਾਨਦਾਰ ਪ੍ਰਦਰਸ਼ਨ
ਤ੍ਰਿਪੁਰਾ ਦੇ ਅਗਰਤਲਾ ਵਿੱਚ 20 ਤੋਂ 26 ਨਵੰਬਰ ਤੱਕ ਕੌਮਾਂਤਰੀ ਵਿਰਾਸਤੀ ਮੇਲਾ ਕਰਵਾਇਆ ਗਿਆ। ਇਸ ਮੌਕੇ ਤ੍ਰਿਪੁਰਾ ਦੇ ਖੇਡ ਮੰਤਰੀ ਟਿੰਕੂ ਰਾਏ, ਸਕੱਤਰ ਰਨ ਸਿੰਘ ਪਰਮਾਰ, ਚੇਅਰਮੈਨ ਤਪਨ ਲੋਧ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਮੇਲੇ ਦੇ ਉਦਘਾਟਨ ਮੌਕੇ ਸੂਬੇ ਦੇ ਮੁੱਖ...
Advertisement
ਤ੍ਰਿਪੁਰਾ ਦੇ ਅਗਰਤਲਾ ਵਿੱਚ 20 ਤੋਂ 26 ਨਵੰਬਰ ਤੱਕ ਕੌਮਾਂਤਰੀ ਵਿਰਾਸਤੀ ਮੇਲਾ ਕਰਵਾਇਆ ਗਿਆ। ਇਸ ਮੌਕੇ ਤ੍ਰਿਪੁਰਾ ਦੇ ਖੇਡ ਮੰਤਰੀ ਟਿੰਕੂ ਰਾਏ, ਸਕੱਤਰ ਰਨ ਸਿੰਘ ਪਰਮਾਰ, ਚੇਅਰਮੈਨ ਤਪਨ ਲੋਧ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਮੇਲੇ ਦੇ ਉਦਘਾਟਨ ਮੌਕੇ ਸੂਬੇ ਦੇ ਮੁੱਖ ਮੰਤਰੀ ਮਾਨਕ ਸ਼ਾਹ ਨੇ ਇਤਿਹਾਸਿਕ ਦੱਸਿਆ। ਇਸ ਮੌਕੇ ਪੰਜਾਬ ਵਿੱਚੋਂ ਜ਼ਿਲ੍ਹਾ ਸੰਗਰੂਰ ਦੇ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਲਹਿਰਾਗਾਗਾ ਦੇ ਵਿਦਿਆਰਥੀ ਹਰਸਿਮਰਤ ਕੌਰ, ਗੁਰਸੀਰਤ ਕੌਰ, ਖੁਸ਼ਪ੍ਰੀਤ ਕੌਰ ਅਤੇ ਨਾਰਮਨ ਮੰਗਲ ਨੇ ਅਧਿਆਪਕਾ ਅੰਕਿਤਾ ਮੰਗਲ ਅਤੇ ਹਰਕੰਵਲਜੀਤ ਸਿੰਘ ਦੀ ਅਗਵਾਈ ’ਚ ਭਾਗ ਲਿਆ। ਪੰਜਾਬ ਵਿੱਚੋਂ ਵਿਸ਼ੇਸ਼ ਤੌਰ ’ਤੇ ਕੰਵਲਜੀਤ ਸਿੰਘ ਢੀਂਡਸਾ ਅਤੇ ਅਮਨ ਢੀਂਡਸਾ ਵੀ ਸ਼ਾਮਲ ਹੋਏ। ਵਿਦਿਆਰਥੀਆਂ ਨੇ ਮੇਲੇ ਵਿੱਚ ਪ੍ਰਸਿੱਧ ਲੋਕ ਨਾਚ ਭੰਗੜਾ ਪੇਸ਼ ਕੀਤਾ।
Advertisement
Advertisement
