ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵੰਦੇ ਭਾਰਤ ਟਰੇਨ ਦਾ ਸ਼ਾਨਦਾਰ ਸਵਾਗਤ

ਕੇਂਦਰ ਸਰਕਾਰ ਦੇ ਰੇਲਵੇ ਮੰਤਰਾਲੇ ਵੱਲੋਂ ਪ੍ਰਕਾਸ਼ ਪੁਰਬ ਮੌਕੇ ਫਿਰੋਜ਼ਪੁਰ ਤੋਂ ਦਿੱਲੀ ਲਈ ਸ਼ੁਰੂ ਕੀਤੀ ਵੰਦੇ ਭਾਰਤ ਟਰੇਨ ਦਾ ਅੱਜ ਧੂਰੀ ਰੇਲਵੇ ਜੰਕਸ਼ਨ ’ਤੇ ਭਾਜਪਾ ਆਗੂਆਂ ਨੇ ਸ਼ਾਨਦਾਰ ਸਵਾਗਤ ਕੀਤਾ। ਇਸ ਗੱਡੀ ਵਿੱਚ ਕੇਂਦਰੀ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਸਫ਼ਰ...
ਧੂਰੀ ਰੇਲਵੇ ਸਟੇਸ਼ਨ ਤੋਂ ਗੱਡੀ ਰਵਾਨਾ ਕਰਦੇ ਹੋਏ ਭਾਜਪਾ ਆਗੂ।
Advertisement
ਕੇਂਦਰ ਸਰਕਾਰ ਦੇ ਰੇਲਵੇ ਮੰਤਰਾਲੇ ਵੱਲੋਂ ਪ੍ਰਕਾਸ਼ ਪੁਰਬ ਮੌਕੇ ਫਿਰੋਜ਼ਪੁਰ ਤੋਂ ਦਿੱਲੀ ਲਈ ਸ਼ੁਰੂ ਕੀਤੀ ਵੰਦੇ ਭਾਰਤ ਟਰੇਨ ਦਾ ਅੱਜ ਧੂਰੀ ਰੇਲਵੇ ਜੰਕਸ਼ਨ ’ਤੇ ਭਾਜਪਾ ਆਗੂਆਂ ਨੇ ਸ਼ਾਨਦਾਰ ਸਵਾਗਤ ਕੀਤਾ। ਇਸ ਗੱਡੀ ਵਿੱਚ ਕੇਂਦਰੀ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਸਫ਼ਰ ਕਰਕੇ ਧੂਰੀ ਪੁੱਜੇ। ਧੂਰੀ ਰੇਲਵੇ ਸਟੇਸ਼ਨ ਦੇ ਸੀ ਐੱਮ ਆਈ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਟਰੇਨ ਸਵੇਰੇ 7: 55 ਵਜੇ ਫਿਰੋਜ਼ਪੁਰ ਤੋਂ ਚੱਲੇਗੀ ਅਤੇ 10:26 ਸਵੇਰੇ ਧੂਰੀ ਰੇਲਵੇ ਸਟੇਸ਼ਨ ’ਤੇ ਆਵੇਗੀ ਤੇ ਸਵੇਰੇ 10:28 ਮਿੰਟ ’ਤੇ ਚੱਲ ਕੇ ਪਟਿਆਲਾ, ਅੰਬਾਲਾ, ਪਾਣੀਪਤ ਅਤੇ ਕੁਰੂਕਸ਼ੇਤਰ ਰਾਹੀਂ ਹੁੰਦੀ ਹੋਈ ਦੁਪਹਿਰ 2:35 ਵਜੇ ਨਵੀਂ ਦਿੱਲੀ ਪਹੁੰਚੇਗੀ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਦੁਲਟ, ਸੀਨੀਅਰ ਭਾਜਪਾ ਆਗੂ ਜਗਦੇਵ ਜਿੰਦਲ ਜੱਗਾ, ਪ੍ਰਦੀਪ ਕੁਮਾਰ, ਬਰਜੇਸ਼ਵਰ ਗੋਇਲ, ਅਰੁਣ ਆਰੀਆ, ਵਾਸਦੇਵ ਆਰੀਆ ਅਤੇ ਸਤਵੰਤ ਸਿੰਘ ਪੂਨੀਆ ਹਾਜ਼ਰ ਸਨ।
Advertisement
Show comments