ਹੜ੍ਹ ਪੀੜਤਾਂ ਨੂੰ ਢੁੱਕਵਾਂ ਮੁਆਵਜ਼ਾ ਦੇਵੇ ਸਰਕਾਰ: ਬਸਪਾ
ਬਸਪਾ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਅਤੇ ਡਾ. ਮੱਖਣ ਸਿੰਘ ਨੇ ਕਿਹਾ ਕਿ ਪੰਜਾਬ ਬੇਹੱਦ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਕਈ ਜ਼ਿਲ੍ਹਿਆਂ ਵਿੱਚ ਹਾਲਾਤ ਬਹੁਤ ਹੀ ਮਾੜੇ ਹਨ। ਇਸ ਦੇ ਦੋ ਕਾਰਨ ਹਨ ਇੱਕ ਤਾਂ ਪੰਜਾਬ ਸਰਕਾਰ...
Advertisement
ਬਸਪਾ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਅਤੇ ਡਾ. ਮੱਖਣ ਸਿੰਘ ਨੇ ਕਿਹਾ ਕਿ ਪੰਜਾਬ ਬੇਹੱਦ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਕਈ ਜ਼ਿਲ੍ਹਿਆਂ ਵਿੱਚ ਹਾਲਾਤ ਬਹੁਤ ਹੀ ਮਾੜੇ ਹਨ। ਇਸ ਦੇ ਦੋ ਕਾਰਨ ਹਨ ਇੱਕ ਤਾਂ ਪੰਜਾਬ ਸਰਕਾਰ ਅਵੇਸਲੀ ਚੱਲ ਰਹੀ ਹੈ ਤੇ ਸਮੇਂ ਸਿਰ ਹੜ੍ਹਾਂ ਨੂੰ ਰੋਕਣ ਲਈ ਲੋੜ ਅਨੁਸਾਰ ਉਪਰਾਲੇ ਨਹੀਂ ਕੀਤੇ ਗਏ। ਦੂਜਾ ਕਾਰਨ ਰਾਜਸਥਾਨ ਨਹਿਰ ਬਿਲਕੁਲ ਬੰਦ ਪਈ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਪ੍ਰਭਾਵਿਤ ਲੋਕਾਂ ਲਈ ਬਚਾਅ ਕਾਰਜਾਂ ਵਿੱਚ ਢਿੱਲ ਮੱਠ ਇੰਨੀ ਚੱਲ ਰਹੀ ਹੈ ਕਿ ਹਲੇ ਤੱਕ ਵੀ ਲੋਕ ਬਹੁਤ ਹੀ ਬਿਪਤਾ ਵਿੱਚ ਹਨ। ਬਸਪਾ ਆਗੂਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਮੰਗ ਕੀਤੀ ਕਿ ਘੱਟੋ ਘੱਟ 50 ਹਜ਼ਾਰ ਪ੍ਰਤੀ ਏਕੜ ਫਸਲ ਦਾ ਮੁਆਵਜ਼ਾ, ਇੱਕ ਲੱਖ ਰੁਪਏ ਮੱਝਾਂ ਦਾ ਮੁਆਵਜ਼ਾ, 10 ਲੱਖ ਮਕਾਨ ਦਾ ਮੁਆਵਜ਼ਾ ਦਿੱਤਾ ਜਾਵੇ। ਹੜ੍ਹ ਪੀੜਤ ਲੋਕਾਂ ਨੂੰ ਜੋ ਬਿਮਾਰੀਆਂ ਲੱਗਣੀਆਂ ਹਨ ਉਸ ਦਾ ਮੁਫਤ ਇਲਾਜ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੁਰੰਤ ਅਗਲੇ ਹੜ੍ਹਾਂ ਦੀ ਰੋਕਥਾਮ ਲਈ ਪੁਖਤਾ ਪ੍ਰਬੰਧ ਕਰੇ। ਇਸ ਮੌਕੇ ਸਤਗੁਰ ਸਿੰਘ ਕੌਹਰੀਆਂ ਜ਼ਲ੍ਹਿਾ ਪ੍ਰਧਾਨ ਸੰਗਰੂਰ, ਸੂਬੇਦਾਰ ਰਣਧੀਰ ਸਿੰਘ ਨਾਗਰਾ ਜ਼ਲ੍ਹਿਾ ਇੰਚਾਰਜ਼, ਗੁਰਮੇਲ ਸਿੰਘ ਰੰਗੀਲਾ, ਰਾਮ ਕਿਸ਼ਨ ਸਿੰਘ, ਨਿਰਮਲ ਸਿੰਘ ਮੱਟੂ, ਪਵਿੱਤਰ ਸਿੰਘ ਆਦਿ ਆਗੂ ਵੀ ਮੌਜੂਦ ਸਨ।
Advertisement
Advertisement