ਫੁਟਬਾਲ ਮੁਕਾਬਲੇ ’ਚੋਂ ਸਰਕਾਰੀ ਸਕੂਲ ਕਾਤਰੋਂ ਜੇਤੂ
ਬਲਾਕ ਸ਼ੇਰਪੁਰ ਅੰਦਰ ਚੱਲ ਰਹੇ ਸੈਂਟਰ ਪੱਧਰੀ ਖੇਡ ਮੁਕਾਬਲਿਆਂ ਤਹਿਤ ਸ਼ੇਰਪੁਰ ਸੈਂਟਰ ਦੀਆਂ ਸਰਕਾਰੀ ਪ੍ਰਾਇਮਰੀ ਸਕੂਲ ਕਾਤਰੋਂ ’ਚ ਚੱਲ ਰਹੀਆਂ ਦੋ ਰੋਜ਼ਾ ਖੇਡਾਂ ਸਮਾਪਤ ਹੋ ਗਈਆਂ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਦਰਸ਼ਨ ਸਿੰਘ ਨਾਭਾ ਦੀ ਅਗਵਾਈ ਹੇਠ ਹੋਈਆਂ ਖੇਡਾਂ ਦਾ ਉਦਘਾਟਨ ਸਮਾਜ ਸੇਵੀ ਹੰਸ ਰਾਜ ਕਾਤਰੋਂ, ਪ੍ਰਿੰਸੀਪਲ ਅਮਨਦੀਪ ਪਾਠਕ, ਐੱਚ ਟੀ ਸੁਭਾਸ਼ ਖੇੜੀ ਆਦਿ ਨੇ ਸਾਂਝੇ ਤੌਰ ’ਤੇ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲ ਕਾਤਰੋਂ ਦੇ ਮੁੱਖ ਅਧਿਆਪਕ ਕੁਲਵਿੰਦਰ ਸਿੰਘ ਖੇੜੀ ਨੇ ਪ੍ਰੈਸ ਨੂੰ ਜਾਰੀ ਕੀਤੇ ਖੇਡ ਨਤੀਜਿਆ ਸਬੰਧੀ ਦੱਸਿਆ ਕਿ ਫੁੱਟਬਾਲ ਮੁੰਡੇ ਤੇ ਕੁੜੀਆਂ ’ਚ ਮੇਜ਼ਬਾਨ ਸਕੂਲ ਕਾਤਰੋਂ ਨੇ ਪਹਿਲਾ, ਸਕੂਲ ਸ਼ੇਰਪੁਰ-1 ਨੇ ਦੂਜਾ, ਯੋਗ ’ਚ ਸੈਂਟਰ ਸਕੂਲ ਸ਼ੇਰਪੁਰ ਨੇ ਪਹਿਲਾ, ਕਾਲਾਬੂਲਾ ਦੂਜਾ, ਸਰਕਲ ਕਬੱਡੀ (ਮੁੰਡੇ) ਕਾਤਰੋਂ ਪਹਿਲਾ, ਸ਼ੇਰਪੁਰ-1 ਨੇ ਦੂਜਾ, ਸ਼ਤਰੰਜ (ਮੁੰਡੇ ਤੇ ਕੁੜੀਆਂ) ਅਲੀਪੁਰ ਪਹਿਲਾ, ਰਾਮਨਗਰ ਛੰਨਾ ਦੂਜਾ, ਦੌੜ ਸੌ ਮੀਟਰ (ਮੁੰਡੇ) ਅਰਸ਼ਦੀਪ ਅਲੀਪੁਰ ਪਹਿਲਾ, ਸ਼ਿਵਮ ਕਾਤਰੋਂ ਦੂਜਾ, ਦੋ ਸੌ ਮੀਟਰ (ਕੁੜੀਆਂ) ਸ਼ਬਾਨਾਂ ਰਾਮਨਗਰ ਛੰਨਾ ਪਹਿਲਾ, ਪੂਨਮ ਰਾਮ ਨਮਨਜ਼ੋਤ ਸਿੰਘ ਡਾਕਟਰ ਬੀ ਆਰ ਅੰਬੇਦਕਾਰ ਪ੍ਰਾਇਮਰੀ ਸਕੂਲ ਨੇ ਦੂਜਾ, 400 ਮੀਟਰ (ਮੁੰਡੇ) ਅੰਸਦੀਪ ਕਾਤਰੋਂ ਪਹਿਲਾ, ਮਨਜੋਤ ਸਿੰਘ ਡਾਕਟਰ ਬੀਆਰ ਅੰਬੇਦਕਾਰ ਸਕੂਲ ਸ਼ੇਰਪੁਰ ਦੂਜਾ, 400 ਮੀਟਰ (ਕੁੜੀਆਂ) ਪੂਨਮ ਰਾਮਨਗਰ ਛੰਨਾ ਪਹਿਲਾ, ਖੁਸ਼ਪ੍ਰੀਤ ਡਾਕਟਰ ਬੀਆਰ ਅੰਬੇਦਕਾਰ ਸਕੂਲ ਸ਼ੇਰਪੁਰ ਨੇ ਦੂਜਾ, ਲੰਬੀ ਛਾਲ (ਮੁੰਡੇ) ਅਰਸ਼ਦੀਪ ਸਿੰਘ ਨੇ ਪਹਿਲਾ, ਸ਼ਿਵਮ ਦੂਜਾ, ਲੰਬੀ ਛਾਲ (ਕੁੜੀਆਂ) ਨਵਨੀਤ ਕੌਰ ਪਹਿਲਾ, ਆਲੀਆ ਦੂਜਾ, ਗੋਲਾ ਸੁੱਟਣਾਂ (ਮੁੰਡੇ) ਅਰਸ਼ਦੀਪ ਸਿੰਘ ਪਹਿਲਾ, ਬਲਰਾਜਦੀਪ ਸਿੰਘ ਦੂਜਾ, ਗੋਲਾ ਸੁੱਟਣਾਂ (ਕੁੜੀਆਂ) ਰੁਪਿੰਦਰਜੀਤ ਕੌਰ ਪਹਿਲਾ, ਕੋਮਲਪ੍ਰੀਤ ਕੌਰ ਦੂਜਾ, ਰੱਸਾਕਸੀ (ਮੁੰਡੇ) ਕਾਤਰੋਂ ਸਕੂਲ ਪਹਿਲਾ, ਸ਼ੇਰਪੁਰ-1 ਦੂਜਾ ਸਥਾਨ ਪ੍ਰਾਪਤ ਕੀਤਾ। ਖਿਡਾਰੀਆਂ ਨੂੰ ਇਨਾਮ ਵੰਡੇ ਜਾਣ ਦੀ ਰਸਮ ਸਮਾਜ ਸੇਵੀ ਗੁਰਵਿੰਦਰ ਸਿੰਘ ਗੋਸਲ, ਚੇਅਰਮੈਲ ਰਛਪਾਲ ਸਿੰਘ, ਕੈਪਟਨ ਜਤਿੰਦਰ ਸਿੰਘ ਅਤੇ ਅਮਰ ਸਿੰਘ ਵੱਲੋਂ ਅਦਾ ਕੀਤੀ ਗਈ। ਖੇਡਾਂ ਟੂਰਨਾਮੈਂਟ ਦੀ ਸਫ਼ਲਤਾ ਲਈ ਮੁੱਖ ਅਧਿਆਪਕ ਬਲਜਿੰਦਰਜੀਤ ਸਿੰਘ, ਨਾਇਬ ਸਿੰਘ, ਮੇਜਰ ਸਿੰਘ ਤੋਂ ਇਲਾਵਾ ਸਕੂਲ ਸਟਾਫ਼ ਸੰਦੀਪ ਕੌਰ, ਸਤਵੰਤ ਕੌਰ, ਨਰਿੰਦਰ ਕੌਰ, ਵੀਰਪਾਲ ਕੌਰ, ਗੁਰਪ੍ਰੀਤ ਕੌਰ, ਨੇਹਾ, ਅਮਨਦੀਪ ਕੌਰ, ਰਾਜਿੰਦਰ ਕੌਰ ਅਤੇ ਬਲਜੀਤ ਕੌਰ ਦਾ ਵੀ ਅਹਿਮ ਯੋਗਦਾਨ ਰਿਹਾ।