ਸਰਾਫ਼ੇ ਦਾ ਕਾਰੀਗਰ ਸੋਨਾ ਲੈ ਕੇ ਫਰਾਰ
ਇੱਥੇ ਸਰਾਫ਼ੇ ਦੀ ਦੁਕਾਨ ’ਤੇ ਕੰਮ ਕਰਦਾ ਮੁਲਾਜ਼ਮ ਲੱਖਾਂ ਦਾ ਸੋਨਾ ਲੈ ਕੇ ਫਰਾਰ ਹੋ ਗਏ। ਦੁਕਾਨ ਦੇ ਮਾਲਕ ਦੀ ਸ਼ਿਕਾਇਤ ’ਤੇ ਸੁਨਾਮ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਧਨੌਲਾ ਦੇ ਰਹਿਣ ਵਾਲੇ ਦਰਸ਼ਨ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ...
Advertisement
ਇੱਥੇ ਸਰਾਫ਼ੇ ਦੀ ਦੁਕਾਨ ’ਤੇ ਕੰਮ ਕਰਦਾ ਮੁਲਾਜ਼ਮ ਲੱਖਾਂ ਦਾ ਸੋਨਾ ਲੈ ਕੇ ਫਰਾਰ ਹੋ ਗਏ। ਦੁਕਾਨ ਦੇ ਮਾਲਕ ਦੀ ਸ਼ਿਕਾਇਤ ’ਤੇ ਸੁਨਾਮ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਧਨੌਲਾ ਦੇ ਰਹਿਣ ਵਾਲੇ ਦਰਸ਼ਨ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਥਾਨਕ ਸ਼ਰਾਫਾ ਬਾਜ਼ਾਰ ਵਿੱਚ ਏਕਮਕਾਰ ਜਿਊਲਰਜ਼ ਦੇ ਨਾਂਅ ’ਤੇ ਦੁਕਾਨ ਚਲਾਉਂਦਾ ਹੈ। ਕੁਝ ਮਹੀਨੇ ਪਹਿਲਾਂ ਜਦੋਂ ਹਾਦਸੇ ਕਾਰਨ ਸੱਟਾਂ ਲੱਗੀਆਂ ਤਾਂ ਦੁਕਾਨ ਦਾ ਮੁਲਾਜ਼ ਬਲੌਰ ਸਿੰਘ ਉਰਫ ਮਨਜੀਤ ਦੁਕਾਨ ਦਾ ਸਾਰਾ ਕੰਮਕਾਰ ਵੇਖਣ ਲੱਗ ਗਿਆ ਅਤੇ ਹਾਦਸੇ ਤੋਂ ਪਹਿਲਾਂ ਜੋ ਕੰਮ ਸਬੰਧੀ ਆਰਡਰ ਆਏ ਹੋਏ ਸਨ, ਉਨ੍ਹਾਂ ਦੇ ਭੁਗਤਾਨ ਲਈ 85 ਗ੍ਰਾਮ ਖਰਾ ਸੋਨਾ ਬਲੌਰ ਸਿੰਘ ਨੂੰ ਦੇ ਦਿੱਤਾ। ਇਸ ਮਗਰੋਂ ਉਹ 85 ਗ੍ਰਾਮ ਸੋਨਾ ਲੈ ਕੇ ਫਰਾਰ ਹੋ ਗਿਆ। ਪੁਲੀਸ ਨੇ ਬਲੌਰ ਸਿੰਘ ਵਾਸੀ ਸੰਗਰੂਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement