ਮਹਿਲਾਵਾਂ ਨੂੰ ਬੱਕਰੀ ਪਾਲਣ ਦੀ ਸਿਖਲਾਈ ਅਤੇ ਕਰਜ਼ੇ ਸਬੰਧੀ ਪੱਤਰ ਵੰਡੇ
ਚੇਅਰਮੈਨ ਉਮੀਦ ਸੰਸਥਾ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਵੱਲੋਂ ਮਹਿਲਾਵਾਂ ਦੇ ਸਵੈਮਾਨ ਅਤੇ ਆਤਮਨਿਰਭਰਤਾ ਲਈ ਆਪਣੀ ਸੰਸਥਾ ਉਮੀਦ ਰਾਹੀਂ ਸ਼ੁਰੂ ਕੀਤੀ ਯੋਜਨਾ ‘ਭੈਣਾਂ ਦੀ ਉਮੀਦ’ ਰੰਗ ਲਿਆਈ ਹੈ ਜਿਸ ਰਾਹੀਂ ਮਹਿਲਾਵਾਂ ਸਵੈ ਰੁਜ਼ਗਾਰ ਵੱਲ ਉਤਸ਼ਾਹਿਤ ਹੋ ਕੇ ਕੇਂਦਰੀ ਯੋਜਨਾਵਾਂ ਦੇ...
Advertisement
ਚੇਅਰਮੈਨ ਉਮੀਦ ਸੰਸਥਾ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਵੱਲੋਂ ਮਹਿਲਾਵਾਂ ਦੇ ਸਵੈਮਾਨ ਅਤੇ ਆਤਮਨਿਰਭਰਤਾ ਲਈ ਆਪਣੀ ਸੰਸਥਾ ਉਮੀਦ ਰਾਹੀਂ ਸ਼ੁਰੂ ਕੀਤੀ ਯੋਜਨਾ ‘ਭੈਣਾਂ ਦੀ ਉਮੀਦ’ ਰੰਗ ਲਿਆਈ ਹੈ ਜਿਸ ਰਾਹੀਂ ਮਹਿਲਾਵਾਂ ਸਵੈ ਰੁਜ਼ਗਾਰ ਵੱਲ ਉਤਸ਼ਾਹਿਤ ਹੋ ਕੇ ਕੇਂਦਰੀ ਯੋਜਨਾਵਾਂ ਦੇ ਸਹਾਰੇ ਆਤਮ ਨਿਰਭਰ ਬਣ ਰਹੀਆਂ ਹਨ। ਅੱਜ ਭੈਣਾਂ ਦੀ ਉਮੀਦ ਪ੍ਰੋਗਰਾਮ ਦੌਰਾਨ ਉਮੀਦ ਦੇ ਚੇਅਰਮੈਨ ਤੇ ਭਾਜਪ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਨੇ ਹਲਕੇ ਦੀਆਂ ਵੱਖ ਵੱਖ 35 ਮਹਿਲਾਵਾਂ ਨੂੰ ਬੱਕਰੀ ਪਾਲਣ ਦੀ ਸਿਖਲਾਈ ਪੂਰੀ ਕਰਨ ਤੇ ਉਨ੍ਹਾਂ ਨੂੰ ਕਰਜ਼ਾ ਪੱਤਰ ਵੰਡੇ। ਸਮਾਗਮ ’ਚ ਪਹੁੰਚੀ ਮਹਿਲਾ ਸੁਖਵਿੰਦਰ ਕੌਰ ਪਿੰਡ ਘਰਾਚੋਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਸਿਖਲਾਈ ਮਗਰੋਂ ਆਪਣਾ ਕਾਰੋਬਾਰ ਕਰਕੇ ਉਹ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਸੁਧਾਰ ਸਕੇਗੀ। ਪਿੰਡ ਫੁੰਮਣਵਾਲ ਦੀ ਮਨਜੀਤ ਕੌਰ ਨੇ ਅਰਵਿੰਦ ਖੰਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹੁਣ ਆਪਣੇ ਪੈਰਾਂ ’ਤੇ ਖੜ੍ਹੀ ਹੋਕੇ ਆਪਣੇ ਪਰਿਵਾਰ ਦਾ ਭਵਿੱਖ ਸੁਰੱਖਿਤ ਕਰ ਸਕੇਗੀ। ਪਿੰਡ ਬਾਲਦ ਖੁਰਦ ਦੀ ਮਹਿਲਾ ਜਸਵੀਰ ਕੌਰ ਨੇ ਕਿਹਾ ਕਿ ਅੱਜ ਦੇ ਮਹਿੰਗਾਈ ਅਤੇ ਬੇਰੁਜ਼ਗਾਰੀ ਵਾਲੇ ਦੌਰ ’ਚ ਇਹ ਯੋਜਨਾਵਾਂ ਗਰੀਬ, ਮਜ਼ਦੂਰ ਅਤੇ ਦਲਿਤ ਸਮਾਜ ਦੀਆਂ ਮਹਿਲਾਵਾਂ ਲਈ ਕਿਸੇ ਵਾਰਦਾਨ ਨਾਲੋਂ ਘੱਟ ਨਹੀਂ ਹਨ।
Advertisement
Advertisement