ਘੱਗਰ: ਸੰਭਾਵੀ ਖ਼ਤਰੇ ਨਾਲ ਨਜਿੱਠਣ ਲਈ ਫ਼ੌਜ ਸੱਦੀ
ਬਾਦਸ਼ਾਹਪੁਰ, ਪਾਤੜਾਂ ਤੇ ਹੋਰ ਪਿੰਡਾਂ ਵਿੱਚ ਕਿਸ਼ਤੀਆਂ ਭੇਜੀਆਂ
Advertisement
ਖਨੌਰੀ ਕੋਲੋਂ ਲੰਘਦੇ ਘੱਗਰ ਦਰਿਆ ਵਿੱਚ ਬਰਸਾਤ ਅਤੇ ਘੱਗਰ ਦਰਿਆ ਦੇ ਪਾਣੀ ਪੱਧਰ ਮੰਗਲਵਾਰ ਸ਼ਾਮ ਨੂੰ ਖਨੌਰੀ ਸਥਿਤ ਭਾਖੜਾ ਨਹਿਰ ਅਤੇ ਘੱਗਰ ਦਰਿਆ ਦੇ ਪੁਲ ਆਰ ਡੀ 460 ਉਤੇ ਲੱਗੇ ਮਾਪ ਮੀਟਰ ਤੇ ਖਤਰੇ ਦਾ ਨਿਸ਼ਾਨ 748 ਫੁੱਟ ’ਤੇ ਹੈ।
Advertisement
ਸਰਕਾਰੀ ਰਿਪੋਰਟ ਅਨੁਸਾਰ ਦੋ ਵਜੇ ਤੱਕ ਘੱਗਰ ਦਰਿਆ ਦਾ ਪਾਣੀ 748,6 ਤੋਂ ਟੱਪ ਗਿਆ ਸੀ। ਦਰਿਆ ਵਿੱਚ ਵੱਧ ਰਹੇ ਪਾਣੀ ਦੇ ਪੱਧਰ ਨੂੰ ਦੇਖਦਿਆਂ ‘ਆਪ’ ਸਰਕਾਰ ਨੇ ਸੰਭਾਵੀ ਖਤਰੇ ਤੇ ਟਾਕਰੇ ਲਈ ਬਾਦਸ਼ਾਹਪੁਰ, ਪਾਤੜਾਂ ਤੇ ਹੋਰ ਪਿੰਡਾਂ ਵਿੱਚ ਫ਼ੌਜ ਦੀਆਂ ਗੱਡੀਆਂ ਕਿਸ਼ਤੀਆਂ ਅਤੇ ਬਚਾਓ ਕਾਰਜਾਂ ਦੇ ਸਾਧਨਾਂ ਸਣੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ।
ਜ਼ਿਕਰਯੋਗ ਹੈ ਕਿ ਬੀਤੀ ਰਾਤ ਤੋਂ ਪਾਣੀ ਵਧਦਾ ਰਿਹਾ ਹੈ, ਜਿਸ ਕਰਕੇ ਸਬ-ਡਵੀਜ਼ਨ ਪਾਤੜਾਂ, ਖਨੌਰੀ ਅਤੇ ਸਬ-ਡਵੀਜ਼ਨ ਮੂਨਕ ਦੇ ਕਰੀਬ ਤਿੰਨ ਦਰਜਨ ਪਿੰਡਾਂ ਦੇ ਲੋਕਾਂ ਨੂੰ ਘੱਗਰ ਦਰਿਆ ਦੇ ਸੰਭਾਵੀ ਹੜ੍ਹਾਂ ਦਾ ਡਰ ਸਤਾਉਣ ਲੱਗ ਪਿਆ ਹੈ। ਐੱਸਡੀਐੱਮ ਪਾਤੜਾਂ ਅਸ਼ੋਕ ਕੁਮਾਰ ਵੱਲੋਂ ਘੱਗਰ ਦਰਿਆ ਦੇ ਪਾਣੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 2023 ਵਿੱਚ ਜਦੋਂ ਘੱਗਰ ਦਰਿਆ ਦਾ ਪਾਣੀ 753 ਤੋਂ ਉੱਪਰ ਗਿਆ ਸੀ, ਫਿਰ ਕੁਝ ਥਾਵਾਂ ’ਤੇ ਪਾੜ ਪਏ ਸਨ। ਉਨ੍ਹਾਂ ਕਿਹਾ ਕਿ ਅਗਾਊਂ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।
Advertisement