ਲੋਕ ਸਾਹਿਤ ਸੰਗਮ ਦੀ ਇਕੱਤਰਤਾ
ਲੋਕ ਸਾਹਿਤ ਸੰਗਮ ਦੀ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਾਹਿਤਕ ਬੈਠਕ ਰੋਟਰੀ ਕਲੱਬ ਵਿੱਚ ਹੋਈ। ਸਰਪ੍ਰਸਤ ਬਲਦੇਵ ਸਿੰਘ ਖੁਰਾਣਾ ਦੀ ਅਗਵਾਈ ਹੇਠ ਸਭਾ ਦਾ ਆਗਾਜ਼ ਕਰਮ ਸਿੰਘ ਹਕੀਰ ਦੀ ਰਚਨਾ ਨਾਲ ਹੋਇਆ। ਰਣਜੀਤ ਸਿੰਘ ਫ਼ਤਿਹਗੜ੍ਹ ਸਾਹਿਬ, ਤਾਰਾ ਸਿੰਘ ਮਾਠਿਆੜਾਂ,...
Advertisement
ਲੋਕ ਸਾਹਿਤ ਸੰਗਮ ਦੀ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਾਹਿਤਕ ਬੈਠਕ ਰੋਟਰੀ ਕਲੱਬ ਵਿੱਚ ਹੋਈ। ਸਰਪ੍ਰਸਤ ਬਲਦੇਵ ਸਿੰਘ ਖੁਰਾਣਾ ਦੀ ਅਗਵਾਈ ਹੇਠ ਸਭਾ ਦਾ ਆਗਾਜ਼ ਕਰਮ ਸਿੰਘ ਹਕੀਰ ਦੀ ਰਚਨਾ ਨਾਲ ਹੋਇਆ। ਰਣਜੀਤ ਸਿੰਘ ਫ਼ਤਿਹਗੜ੍ਹ ਸਾਹਿਬ, ਤਾਰਾ ਸਿੰਘ ਮਾਠਿਆੜਾਂ, ਹਰਪਾਲ ਸਿੰਘ ਪਾਲ, ਕੁਲਵੰਤ ਜੱਸਲ, ਯਾਦਵਿੰਦਰ ਕਲੋਲੀ, ਸੁਰਿੰਦਰ ਕੌਰ ਬਾੜਾ ਨੇ ਰਚਨਾਵਾਂ ਪੇਸ਼ ਕੀਤੀਆਂ। ਰਾਕੇਸ਼ ਨਾਦਾਨ ਨੇ ‘ਮਿੱਟੀ’ ਕਵਿਤਾ ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਬਲਦੇਵ ਸਿੰਘ ਖੁਰਾਣਾ ਨੇ ‘ਜਾਵੀਂ ਵੇ ਜਾਵੀਂ ਮੇਰੇ ਪੇਕੜੇ’ ਸੁਣਾਕੇ ਮਾਹੌਲ ਰੰਗੀਨ ਬਣਾਇਆ ਤੇ ਉਨ੍ਹਾਂ ਸਟੇਜ ਦੀ ਕਾਰਵਾਈ ਬਖ਼ੂਬੀ ਨਿਭਾਈ।
Advertisement
Advertisement
