ਗੱਜਣਮਾਜਰਾ ਵੱਲੋਂ ਵਿਕਾਸ ਕਾਰਜਾਂ ਦਾ ਉਦਘਾਟਨ
ਮਾਲੇਰਕੋਟਲਾ, 18 ਅਪਰੈਲ
ਪੰਜਾਬ ਸਿੱਖਿਆ ਕ੍ਰਾਂਤੀ' ਤਹਿਤ ਨੇੜਲੇ ਸਰਕਾਰੀ ਮਿਡਲ ਸਕੂਲ ਰਟੋਲਾਂ, ਸਰਕਾਰੀ ਪ੍ਰਾਇਮਰੀ ਸਕੂਲ ਰਟੋਲਾਂ, ਸਰਕਾਰੀ ਮਿਡਲ ਸਕੂਲ ਕਿਸ਼ਨਗੜ੍ਹ, ਸਰਕਾਰੀ ਪ੍ਰਾਇਮਰੀ ਸਕੂਲ ਸਾਦਤਪੁਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਦਤਪੁਰ ਵਿੱਚ 37 ਲੱਖ 18 ਹਜ਼ਾਰ ਰੁਪਏ ਦੇ ਵਿਕਾਸ ਕਾਰਜ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ। ਜਿੱਥੇ ਪ੍ਰਾਇਮਰੀ ਸਕੂਲਾਂ ਵਿੱਚ 15 ਲੱਖ 36 ਹਜ਼ਾਰ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਉਥੇ ਅਪਰ ਪ੍ਰਾਇਮਰੀ ਸਕੂਲਾਂ ਵਿੱਚ 21 ਲੱਖ 82 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਵਿਕਾਸ ਪ੍ਰਾਜੈਕਟ ਸਮਰਪਿਤ ਕੀਤੇ ਗਏ। ਇਨ੍ਹਾਂ ਵਿਕਾਸ ਕਾਰਜਾਂ ਵਿੱਚ ਕਲਾਸ ਰੂਮਜ਼, ਖੇਡ ਮੈਦਾਨ, ਚਾਰਦੀਵਾਰੀ ਤੋਂ ਇਲਾਵਾ ਜ਼ਰੂਰੀ ਮੁਰੰਮਤ ਦੇ ਕੰਮ ਸ਼ਾਮਲ ਹਨ। ਇਸ ਮੌਕੇ ਜਸਵੰਤ ਸਿੰਘ ਗੱਜਣਮਾਜਰਾ ਨੇ ਸਰਕਾਰੀ ਮਿਡਲ ਸਕੂਲ ਰਟੋਲਾਂ ਨੂੰ ਜਲਦ ਹੀ ਏਸੀ ਸਕੂਲ ਵਿੱਚ ਤਬਦੀਲ ਕਰਨ ਦਾ ਐਲਾਨ ਕੀਤਾ। ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਅਮਰਗੜ ਹਰਪ੍ਰੀਤ ਸਿੰਘ ਨੰਗਲ, ਸਰਪੰਚ ਸੁਖਜੀਤ ਸਿੰਘ ਧਾਲੀਵਾਲ, ਸਰਪੰਚ ਹਾਕਮ ਸਿੰਘ ਟਿਵਾਣਾ ਸਾਦਤਪੁਰ, ਪ੍ਰੀਤੀ ਗੋਇਲ ਤੇ ਸਰਪੰਚ ਕਿਸ਼ਨਗੜ੍ਹ ਦੇਵ ਸਿੰਘ ਹਾਜ਼ਰ ਸਨ।