ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਿੰਡ ਸੰਗਤਪੁਰਾ ’ਚ ਵਿਕਾਸ ਕਾਰਜਾਂ ਲਈ ਰਾਸ਼ੀ ਮਨਜ਼ੂਰ

ਪੰਜਾਬ ਸਰਕਾਰ ਵੱਲੋਂ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਯਤਨਾਂ ਸਦਕਾ ਪਿੰਡ ਸੰਗਤਪੁਰਾ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਰਾਸ਼ੀ ਮਨਜ਼ੂਰ ਕਰ ਦਿੱਤੀ ਗਈ ਹੈ ਅਤੇ ਗ੍ਰਾਮ ਪੰਚਾਇਤ ਨੂੰ ਚੈੱਕ ਸੌਂਪ ਦਿੱਤੇ ਗਏ ਹਨ। ਸਰਪੰਚ ਹਰਪਾਲ ਸਿੰਘ ਸੰਗਤਪੁਰਾ ਨੇ ਦੱਸਿਆ ਕਿ...
Advertisement
ਪੰਜਾਬ ਸਰਕਾਰ ਵੱਲੋਂ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਯਤਨਾਂ ਸਦਕਾ ਪਿੰਡ ਸੰਗਤਪੁਰਾ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਰਾਸ਼ੀ ਮਨਜ਼ੂਰ ਕਰ ਦਿੱਤੀ ਗਈ ਹੈ ਅਤੇ ਗ੍ਰਾਮ ਪੰਚਾਇਤ ਨੂੰ ਚੈੱਕ ਸੌਂਪ ਦਿੱਤੇ ਗਏ ਹਨ। ਸਰਪੰਚ ਹਰਪਾਲ ਸਿੰਘ ਸੰਗਤਪੁਰਾ ਨੇ ਦੱਸਿਆ ਕਿ ਦੋ ਨਹਿਰੀ ਮੋਘਿਆਂ ਲਈ ਅੰਡਰ-ਗਰਾਊਂਡ ਪਾਈਪਲਾਈਨ ਵਾਸਤੇ 2 ਕਰੋੜ 2 ਲੱਖ ਦਾ ਪ੍ਰਾਜੈਕਟ ਮਨਜ਼ੂਰ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੀ ਫਿਰਨੀ ਦੀ ਕੰਕਰੀਟ ਸੜਕ ਲਈ 47 ਲੱਖ ਰੁਪਏ, ਹੈਲਥ ਸੈਂਟਰ ਲਈ 34 ਲੱਖ 95 ਹਜ਼ਾਰ, ਵਿਸ਼ਵਕਰਮਾ ਧਰਮਸ਼ਾਲਾ ਲਈ 5 ਲੱਖ, ਸ਼ਿਵ ਧਰਮਸ਼ਾਲਾ ਲਈ 5 ਲੱਖ, ਕਬਰਸਤਾਨ ਲਈ 2 ਲੱਖ, ਸਮਸ਼ਾਨਘਾਟ ਲਈ 5 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਹੋਈ ਹੈ ਜਦੋਂਕਿ ਲਦਾਲ ਰੋਡ ’ਤੇ 18 ਫੁੱਟੀ ਸੜਕ ਦਾ ਟੈਂਡਰ ਲੱਗ ਚੁੱਕਾ ਹੈ। ਬੀਤੇ ਦਿਨੀਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਓਐੱਸਡੀ ਤਪਿੰਦਰ ਸਿੰਘ ਸੋਹੀ ਨੇ ਸਰਪੰਚ ਹਰਪਾਲ ਸਿੰਘ ਸੰਗਤਪੁਰਾ ਨੂੰ ਚੈੱਕ ਸੌਂਪਦਿਆਂ ਵਿਸ਼ਵਾਸ ਦਿਵਾਇਆ ਕਿ ਰਹਿੰਦੀਆਂ ਮੰਗਾਂ ਵੀ ਜਲਦ ਪੂਰੀਆਂ ਕੀਤੀਆਂ ਜਾਣਗੀਆਂ। ਇਸ ਦੌਰਾਨ ਨਾਥਾ ਸਿੰਘ, ਦਰਸ਼ਨ ਸਿੰਘ ਖਾਲਸਾ, ਜੱਸੀ ਸਰਾਓ, ਸੁਪਿੰਦਰ ਸਿੰਘ, ਰਾਮਫ਼ਲ ਸਿੰਘ, ਰਣਜੀਤ ਸਿੰਘ, ਕਿੱਕਰ ਸਿੰਘ, ਦੀਪ ਸਿੰਘ, ਬਾਦਲ ਸਿੰਘ ਅਤੇ ਟਰੱਕ ਯੂਨੀਅਨ ਲਹਿਰਾ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਹੋਈਆਂ ਗ੍ਰਾਂਟਾਂ ਲਈ ਧੰਨਵਾਦ ਕੀਤਾ। ਇਸ ਮੌਕੇ ਗੁਰਦੀਪ ਖਾਨ, ਗੁਰਪ੍ਰੀਤ ਸ਼ਰਮਾ, ਸੇਵਕ ਸਿੰਘ, ਗੁਰਜੰਟ ਸਿੰਘ, ਗੁਰਮੀਤ ਸਿੰਘ ਭੋਲਾ, ਪਾਲਾ ਸਿੰਘ, ਸੁਖਵਿੰਦਰ ਸ਼ਰਮਾ, ਰਾਮਪਾਲ ਸ਼ਰਮਾ, ਕ੍ਰਿਸ਼ਨ ਸ਼ਰਮਾ, ਖ਼ੁਸ਼ੀਆ ਖਾਨ ਸਮੇਤ ਪਿੰਡ ਵਾਸੀ ਵੀ ਹਾਜ਼ਰ ਸਨ। 

Advertisement
Advertisement