ਮੁਫ਼ਤ ਮੈਡੀਕਲ ਕੈਂਪ ਲਗਾਇਆ
ਸਮਾਜ ਸੇਵੀ ਸੰਸਥਾ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਵੱਲੋਂ ਸਥਾਨਕ ਜੀਪੀਐੱਫ ਕੰਪਲੈਕਸ ਵਿੱਚ ਹਫ਼ਤਾਵਾਰੀ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਰਿਟਾਇਰ ਐਕਸ਼ਨ (ਪੀਪੀਸੀਐੱਲ) ਭੁਪਿੰਦਰ ਪਾਲ ਸ਼ਰਮਾ ਨੇ ਕਰਨ ਉਪਰੰਤ ਸੰਸਥਾ ਵੱਲੋਂ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਲਾਏ...
Advertisement
ਸਮਾਜ ਸੇਵੀ ਸੰਸਥਾ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਵੱਲੋਂ ਸਥਾਨਕ ਜੀਪੀਐੱਫ ਕੰਪਲੈਕਸ ਵਿੱਚ ਹਫ਼ਤਾਵਾਰੀ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਰਿਟਾਇਰ ਐਕਸ਼ਨ (ਪੀਪੀਸੀਐੱਲ) ਭੁਪਿੰਦਰ ਪਾਲ ਸ਼ਰਮਾ ਨੇ ਕਰਨ ਉਪਰੰਤ ਸੰਸਥਾ ਵੱਲੋਂ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਲਾਏ ਜਾਂਦੇ ਹਫਤਾਵਾਰੀ ਮੈਡੀਕਲ ਕੈਂਪ ਲਾਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਮਾਨਵਤਾ ਦੀ ਸੇਵਾ ਹੀ ਸਭ ਤੋਂ ਉੱਤਮ ਹੈ। ਇਸ ਮੌਕੇ ਸੰਸਥਾ ਦੇ ਸੰਸਥਾਪਕ ਜਸ ਪੇਂਟਰ, ਖ਼ਜ਼ਾਨਚੀ ਵਿੱਕੀ ਸਿੰਗਲਾ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸੁਰੇਸ਼ ਸਿੰਗਲਾ (ਠੇਕੇਦਾਰ), ਰਾਮੇਸ਼ ਕੁਮਾਰ (ਕੱਪੜੇ ਵਾਲੇ) ਕ੍ਰਿਸ਼ਨ ਸਿੰਗਲਾ, ਰਾਮ ਮੂਰਤੀ ਸਿੰਗਲਾ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਉਦੇਸ਼ ਲੋਕ ਭਲਾਈ ਦੇ ਕੰਮ ਕਰਨਾ ਹੈ। ਇਸ ਮੌਕੇ ਡਾ. ਐੱਮਡੀ (ਮੈਡੀਸਨ) ਅਤੇ ਡਾ. ਪਾਹੁਲਪ੍ਰੀਤ ਕੌਰ (ਚਮੜੀ ਰੋਗਾਂ ਦੇ ਮਾਹਿਰ) ਨੇ 80ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ।
Advertisement