ਭਵਾਨੀਗੜ੍ਹ ’ਚ ਬਜ਼ੁਰਗਾਂ ਲਈ ਮੁਫ਼ਤ ਕੈਂਪ
ਇੱਥੇ ਅੱਜ ਪ੍ਰਾਚੀਨ ਸ਼ਿਵ ਮੰਦਰ ਵਿੱਚ ਸ੍ਰੀ ਬ੍ਰਾਹਮਣ ਸਭਾ ਭਵਾਨੀਗੜ੍ਹ ਨੇ ਮਨਦੀਪ ਅੱਤਰੀ ਦੀ ਅਗਵਾਈ ਹੇਠ ਅੱਤਰੀ ਅਕੈਡਮੀ ਭਵਾਨੀਗੜ੍ਹ ਅਤੇ ਬਿਗ ਹੋਪ ਫਾਊਂਡੇਸ਼ਨ ਬਰੇਟਾ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੀ ਆਰ ਵੀ ਵਾਈ ਸਕੀਮ ਅਧੀਨ 60 ਸਾਲ ਤੋਂ ਉੱਪਰ ਬਜ਼ੁਰਗਾਂ...
Advertisement
ਇੱਥੇ ਅੱਜ ਪ੍ਰਾਚੀਨ ਸ਼ਿਵ ਮੰਦਰ ਵਿੱਚ ਸ੍ਰੀ ਬ੍ਰਾਹਮਣ ਸਭਾ ਭਵਾਨੀਗੜ੍ਹ ਨੇ ਮਨਦੀਪ ਅੱਤਰੀ ਦੀ ਅਗਵਾਈ ਹੇਠ ਅੱਤਰੀ ਅਕੈਡਮੀ ਭਵਾਨੀਗੜ੍ਹ ਅਤੇ ਬਿਗ ਹੋਪ ਫਾਊਂਡੇਸ਼ਨ ਬਰੇਟਾ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੀ ਆਰ ਵੀ ਵਾਈ ਸਕੀਮ ਅਧੀਨ 60 ਸਾਲ ਤੋਂ ਉੱਪਰ ਬਜ਼ੁਰਗਾਂ ਲਈ ਮੁਫ਼ਤ ਅਸੈਸਮੈਂਟ ਕੈਂਪ ਲਗਾਇਆ। ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਚੇਅਰਮੈਨ ਜਪਹਰ ਵੈੱਲਫੇਅਰ ਸੁਸਾਇਟੀ ਨੇ ਕਿਹਾ ਕਿ ਬਜ਼ੁਰਗ ਸਮਾਜ ਦੀ ਵਿਰਾਸਤ ਹਨ ਅਤੇ ਉਨ੍ਹਾਂ ਦੇ ਦਰਵਾਜ਼ੇ ਤੱਕ ਸਿਹਤ ਸਹੂਲਤਾਂ ਪਹੁੰਚਾਉਣਾ ਸਾਡਾ ਫਰਜ਼ ਹੈ। ਉਨ੍ਹਾਂ ਸਭਾ ਦੇ ਸਮਾਜ ਪੱਖੀ ਕੰਮਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਮਰੀਜ਼ਾ ਨੂੰ ਵੀਲਚੇਅਰਾਂ, ਕਮੋਡ ਵਾਲੀਆਂ ਕੁਰਸੀਆਂ, ਕੰਨਾਂ ਦੀਆਂ ਮਸ਼ੀਨਾਂ, ਫੌੜੀਆਂ, ਖੂੰਡੀਆਂ, ਸਰਵਾਈਕਲ ਕਾਲਰ, ਬੈਕ ਸਪੋਰਟ ਬੈਲਟਾਂ, ਗੋਡਿਆਂ ਦੇ ਕੈਪ ਆਦਿ ਸਹਾਇਕ ਉਪਕਰਨ ਮੁਫ਼ਤ ਵੰਡੇ ਗਏ। ਸਭਾ ਦੇ ਪ੍ਰਧਾਨ ਮਨਦੀਪ ਅੱਤਰੀ, ਜਨਰਲ ਸਕੱਤਰ ਡਾ. ਰਿੰਪੀ ਸ਼ਰਮਾ ਅਤੇ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਪਾਲ ਸ਼ਰਮਾ ਨੇ ਦੱਸਿਆ ਕਿ ਕੈਂਪ ਦਾ ਮਕਸਦ ਬਜ਼ੁਰਗਾਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਉਣਾ ਹੈ। ਇਸ ਮੌਕੇ ਮਨਿੰਦਰ ਮੰਨਾ ਬਰੇਟਾ, ਸਰਪ੍ਰਸਤ ਪਵਨ ਕੁਮਾਰ ਸ਼ਰਮਾ, ਗੋਪਾਲ ਕ੍ਰਿਸ਼ਨ ਸ਼ਰਮਾ, ਸਲਾਹਕਾਰ ਵਿਨੋਦ ਸ਼ਰਮਾ, ਵਿਪਨ ਸ਼ਰਮਾ, ਪੰਡਿਤ ਜਗਦੀਸ਼ ਸ਼ਾਸਤਰੀ, ਯੁਗੇਸ਼ ਰਤਨ, ਨਰਿੰਦਰ ਰਤਨ, ਹਰਿੰਦਰਪਾਲ ਨੀਟਾ ਸ਼ਰਮਾ ਸਮੇਤ ਸੀਨੀਅਰ ਮੈਡੀਕਲ ਅਫ਼ਸਰ ਮੋਹਿਤ ਦੀ ਟੀਮ ਹਾਜ਼ਰ ਸੀ।
Advertisement
Advertisement
